ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

255

ਨਵੀਂ ਦਿੱਲੀ, 19 ਅਪਰੈਲ

 

ਦਿੱਲੀ ਸਰਕਾਰ ਵਲੋਂ ਕਰੋਨਾਵਾਇਰਸ ਦੇ ਮੱਦੇਨਜ਼ਰ ਰਾਜਧਾਨੀ ਵਿਚ ਅੱਜ ਰਾਤ 10 ਵਜੇ ਤੋਂ ਅਗਲੇ ਸੋਮਵਾਰ ਸਵੇਰ ਪੰਜ ਵਜੇ ਤਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਛੋਟੀ ਮਿਆਦ ਦੇ ਲੌਕਡਾਊਨ ਦੌਰਾਨ ਦਿੱਲੀ ਛੱਡ ਕੇ ਨਾ ਜਾਣ। ਉਨ੍ਹਾਂ ਦਿੱਲੀ ਵਾਸੀਆਂ ਨੂੰ ਵੀ ਕਰੋਨਾ ਦੀ ਰੋਕਥਾਮ ਲਈ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਵਿਆਹ ਸਮਾਗਮਾਂ ਵਿਚ ਸਿਰਫ 50 ਮਹਿਮਾਨਾਂ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਪੱਤਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਮੈਟਰੋ ਤੇ ਬੱਸਾਂ ਵਿਚ 50 ਫੀਸਦੀ ਸਵਾਰੀਆਂ ਹੀ ਬਿਠਾਉਣ ਦੀ ਇਜਾਜ਼ਤ ਹੋਵੇਗੀ। ਜੇ ਕਿਸੇ ਨੇ ਹਵਾਈ ਅੱਡੇ ਤੇ ਰੇਲਵੇ ਸਟੇਸ਼ਨ ਤੋਂ ਆਉਣਾ ਜਾਂ ਜਾਣਾ ਹੈ ਤਾਂ ਉਸ ਨੂੰ ਟਿਕਟ ਦਿਖਾਉਣਾ ਹੋਵੇਗਾ। ਇਸ ਤੋਂ ਇਲਾਵਾ ਪ੍ਰੀਖਿਆਰਥੀਆਂ ਨੂੰ ਆਈ ਕਾਰਡ ਦਿਖਾ ਕੇ ਆਉਣ ਜਾਣ ਤੇ ਪ੍ਰੀਖਿਆ ਦੇਣ ਦੀ ਇਜਾਜ਼ਤ ਹੋਵੇਗੀ। ਇਸ  ਵੇਲੇ ਦਿੱਲੀ ਵਿਚ ਕਰੋਨਾ ਕਾਰਨ ਹਾਲਾਤ ਬਦਤਰ ਹੋਏ ਪਏ ਹਨ ਤੇ ਇਥੋਂ ਦੇ ਹਸਪਤਾਲਾਂ ਵਿਚ ਬੈਡ, ਆਕਸੀਜਨ ਤੇ ਕਰੋਨਾ ਰੋਕੂ ਟੀਕਿਆਂ ਦੀ ਘਾਟ ਬਣੀ ਹੋਈ ਹੈ।

Real Estate