ਕੋਰੋਨਾ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੀਐੱਮ ਮੋਦੀ ਨੂੰ ਲਿਖਿਆ ਪੱਤਰ, ਕਿਹਾ- ਟੀਕਾਕਰਨ ਦੀ ਗਿਣਤੀ ਨਹੀਂ ਫੀਸਦੀ ‘ਤੇ ਦੇਣਾ ਹੋਵੇਗਾ ਧਿਆਨ

70

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੀਐੱਮ ਮੋਦੀ ਨੂੰ ਕੋਰੋਨਾ ਮਹਾਮਾਰੀ ਦੇ ਵਿਗੜਦੇ ਹਾਲਾਤ ਨੂੰ ਲੈ ਕੇ ਪੱਤਰ ਲਿਖਿਆ ਹੈ। ਪੱਤਰ ‘ਚ ਮਨਮੋਹਨ ਸਿੰਘ ਨੇ ਕਿਹਾ ਕਿ ਕੋਰੋਨਾ ਨਾਲ ਲੜਾਈ ਦਾ ਮੁੱਖ ਜ਼ਰੀਆ ਦੇਸ਼ ‘ਚ ਟੀਕਾਕਰਨ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਟੀਕਾਕਰਨ ਦੀ ਗਿਣਤੀ ‘ਤੇ ਨਹੀਂ ਦੇਸ਼ ਦੀ ਆਬਾਦੀ ਮੁਤਾਬਿਕ ਟੀਕਾਕਰਨ ਦੇ ਫੀਸਦੀ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ। ਵਰਤਮਾਨ ‘ਚ ਭਾਰਤ ਨੇ ਆਪਣੀ ਆਬਾਦੀ ਦਾ ਸਿਰਫ਼ ਕੁਝ ਫੀਸਦੀ ਹੀ ਟੀਕਾਕਰਨ ਕੀਤਾ ਹੈ। ਮੈਨੂੰ ਯਕੀਨ ਹੈ ਕਿ ਸਹੀ ਯੋਜਨਾ ਨਾਲ ਅਸੀਂ ਬਿਹਤਰ ਤੇ ਬਹੁਤ ਜਲਦੀ ਟੀਕਾਕਰਨ ਕਰ ਸਕਦੇ ਹਨ।

Real Estate