ਵਿਦੇਸ਼ ਵਿਚ ਬਣੇ ਕੋਵਿਡ ਰੋਕੂ ਟੀਕਿਆਂ ਦੇ ਐਮਰਜੈਂਸੀ ਇਸਤੇਮਾਲ ਸਬੰਧੀ ਅਰਜ਼ੀ ’ਤੇ ਤਿੰਨ ਦਿਨ ਵਿਚ ਹੋਵੇਗਾ ਫ਼ੈਸਲਾ

62

ਨਵੀਂ ਦਿੱਲੀ, 15 ਅਪਰੈਲ

ਸਰਕਾਰ ਨੇ ਅੱਜ ਕਿਹਾ ਕਿ ਭਾਰਤ ਦਾ ਡਰੱਗ ਰੈਗੂਲੇਟਰ ਵਿਦੇਸ਼ ਵਿਚ ਕੋਵਿਡ ਤੋਂ ਬਚਾਅ ਲਈ ਬਣੇ ਟੀਕਿਆਂ ਦੇ ਸੀਮਿਤ ਐਮਰਜੈਂਸੀ ਇਸਤੇਮਾਲ ਬਾਰੇ ਅਰਜ਼ੀ ਮਿਲਣ ਦੇ ਤਿੰਨ ਦਿਨ ਅੰਦਰ ਇਸ ਬਾਰੇ ਫ਼ੈਸਲਾ ਲਵੇਗਾ। ਇਹ ਫ਼ੈਸਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਅੱਜ ਇਕ ਦਿਨ ’ਚ ਕੋਵਿਡ-19 ਦੇ ਦੋ ਲੱਖ ਤੋਂ ਵੱਧ ਕੇਸ ਸਾਹਮਣੇ ਆਉਣ ਨਾਲ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 1,40,74,564 ਹੋ ਗਈ ਹੈ। ਭਾਰਤ ਦੇ ਡਰੱਗ ਕੰਟਰੋਲਰ ਜਨਰਲ ਦੀ ਅਗਵਾਈ ਵਾਲੀ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਸੰਸਥਾ (ਸੀਡੀਐੱਸਸੀਓ) ਐਮਰਜੈਂਸੀ ਹਾਲਾਤ ਵਿੱਚ ਸੀਮਿਤ ਇਸਤੇਮਾਲ ਵਾਸਤੇ ਮਨਜ਼ੂਰੀ ਲਈ ਰਜਿਸਟਰੇਸ਼ਨ ਸਰਟੀਫਿਕੇਟ ਅਤੇ ਦਰਾਮਦ ਲਾਇਸੈਂਸ ਲਈ ਅਰਜ਼ੀ ਦਿੱਤੇ ਜਾਣ ਤੋਂ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਇਸ ’ਤੇ ਵਿਚਾਰ ਕਰੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਵਿਦੇਸ਼ ਵਿਚ ਬਣੇ ਕੋਵਿਡ-19 ਰੋਕੂ ਟੀਕਿਆਂ ਲਈ ਰੈਗੂਲੇਟਰੀ ਨਿਰਦੇਸ਼ ਜਾਰੀ ਕੀਤਾ। ਇਸ ਮੁਤਾਬਕ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਸੰਸਥਾ ਨੇ ਵਿਸਤਾਰ ਵਿਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਵਿਦੇਸ਼ ’ਚ ਮਨਜ਼ੂਰ ਟੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

Real Estate