ਅਸਤੀਫ਼ਾ ਨਾ-ਮਨਜ਼ੂਰ ਹੋਣ ਤੋਂ ਬਾਅਦ ਵੀ ਆਪਣੇ ਫ਼ੈਸਲੇ ‘ਤੇ ਅੜੇ ਕੁੰਵਰ ਵਿਜੈ ਪ੍ਰਤਾਪ, ਫੇਸਬੁੱਕ ‘ਤੇ ਕੀਤੀ ਇਹ ਅਪੀਲ

321

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਨਾਮਨਜ਼ੂਰ ਕਰਨ ਦੇ ਬਾਵਜੂਦ ਕੁੰਵਰ ਵਿਜੈ ਪ੍ਰਤਾਪ ਆਪਣੇ ਫ਼ੈਸਲੇ ‘ਤੇ ਬਜ਼ਿੱਦ ਹਨ। ਉਨ੍ਹਾਂ ਆਪਣੇ ਫੇਸਬੁੱਕ ‘ਤੇ ਇਕ ਪੋਸਟ ਪਾਈ ਹੈ ਜਿਸ ਵਿਚ ਲਿਖਿਆ ਹੈ ਉਹ ਅੱਗੇ ਵੀ ਸਮਾਜ ਸੇਵਾ ਕਰਦੇ ਰਹਿਣਗੇ ਪਰ ਆਈਪੀਐੱਸ ਦੇ ਤੌਰ ‘ਤੇ ਨਹੀਂ। ਜ਼ਿਕਰਯੋਗ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਕੋਟਕਪੂਰਾ ਬਹਿਬਲਕਲਾਂ ਗੋਲ਼ੀਕਾਂਡ ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਦੇ ਮੁਖੀ ਹਨ ਜਿਸ ਨੂੰ ਬੀਤੇ ਦਿਨੀਂ ਹਾਈ ਕੋਰਟ ਨੇ ਭੰਗ ਕਰਨ ਦੇ ਹੁਕਮ ਦਿੱਤੇ ਸਨ।

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ…

ਉਨ੍ਹਾਂ ਲਿਖਿਆ ਹੈ- ਮੈਂ ਆਪਣਾ ਫ਼ਰਜ਼ ਨਿਭਾਇਆ…ਕੋਈ ਅਫ਼ਸੋਸ ਨਹੀਂ…। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਇਸ ਮੁੱਦੇ ਦਾ ਸਿਆਸੀਕਰਨ ਨਾ ਕਰਨ…। ਮੇਰੀ ਰਿਪੋਰਟ ਤੇ ਚਾਰਜਸ਼ੀਟ ਦਾ ਇਕ-ਇਕ ਵਾਕ ਆਪਣੇ-ਆਪ ਵਿਚ ਇਕ ਸਬੂਤ ਹੈ…। ਇਸੇ ਨੂੰ ਕਿਸੇ ਵੀ ਪੱਖੋਂ ਝੁਠਲਾਇਆ ਨਹੀਂ ਜਾ ਸਕਦਾ…। ਦੋਸ਼ੀ ਮਨ ਸੱਚਾਈ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ…। ਮੈਂ ਆਖ਼ਰੀ ਫ਼ੈਸਲੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ‘ਚ ਅਪੀਲ ਦਾਇਰ ਕੀਤੀ ਹੈ; ਮੇਰੀ ਬੁੱਧੀ ਤੇ ਕਾਨੂੰਨੀ ਗਿਆਨ ਅਨੁਸਾਰ ਸਭ ਤੋਂ ਸਰਬੋਤਮ ਅਦਾਲਤ। ਮੈਂ ਸਮਾਜ ਦੀ ਸਰਬੋਤਮ ਤਰੀਕੇ ਨਾਲ ਸੇਵਾ ਜਾਰੀ ਰੱਖਾਂਗਾ ਪਰ IPS ਵਜੋਂ ਨਹੀਂ।

Real Estate