ਹੰਗਾਮੀ ਹਾਲਤ ’ਚ ਵਿਦੇਸ਼ਾਂ ’ਚ ਬਣੇ ਕਰੋਨਾ ਟੀਕਿਆਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼

81

ਨਵੀਂ ਦਿੱਲੀ, 13 ਅਪਰੈਲ

 

ਕੇਂਦਰ ਸਰਕਾਰ ਨੇ ਕਰੋਨਾ ਦੇ ਵਧਦੇ ਮਾਮਲਿਆਂ ਤੋਂ ਬਾਅਦ ਕਰੋਨਾ ਟੀਕੇ ਦੀ ਉਪਲਬਧਤਾ ਵਧਾਉਣ ਤੇ ਦੇਸ਼ ਵਿਚ ਟੀਕਕਰਨ ਦੀ ਦਰ ਤੇਜ਼ ਕਰਨ ਲਈ ਦੂਜੇ ਦੇਸ਼ਾਂ ਵਿਚ ਬਣੇ ਕਰੋਨਾ ਰੋਕੂ ਟੀਕਿਆਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਬਣੇ ਟੀਕਿਆਂ ਤੋਂ ਪਹਿਲਾਂ 100 ਲਾਭਪਾਤਰੀਆਂ ਦੀ ਸਿਹਤ ਸਬੰਧੀ ਸੱਤ ਦਿਨ ਨਿਗਰਾਨੀ ਕੀਤੀ ਜਾਵੇਗੀ ਜਿਸ ਤੋਂ ਬਾਅਦ ਦੇਸ਼ ਵਿਚ ਅਜਿਹੇ ਟੀਕਿਆਂ ਨੂੰ ਹੰਗਾਮੀ ਹਾਲਤ ਵਿਚ ਵਰਤਿਆ ਜਾ ਸਕੇਗਾ। ਮਾਹਰ ਪੈਨਲ ਨੇ ਵੀ ਸਿਫਾਰਸ਼ ਕੀਤੀ ਸੀ ਕਿ ਉਨ੍ਹਾਂ ਟੀਕਿਆਂ ਨੂੰ ਹੰਗਾਮੀ ਹਾਲਤ ਵਿਚ ਵਰਤਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਜੋ ਵਿਦੇਸ਼ਾਂ ਵਿਚ ਵਿਕਸਿਤ ਕੀਤੇ ਜਾਂ ਤਿਆਰ ਕੀਤੇ ਗਏ ਹੋਣ। ਇਸ ਫੈਸਲੇ ਨਾਲ ਭਾਰਤ ਵਿਚ ਕਰੋਨਾ ਟੀਕਿਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇਗਾ। ਇਸ ਵੇਲੇ ਭਾਰਤ ਵਿਚ ਭਾਰਤ ਬਾਇਓਟੈਕ ਦੇ ਕੋਵੈਕਸੀਨ ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕੋਵੀਸ਼ੀਲਡ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੂਸ ਦੇ ਸਪੂਤਨਿਕ ਵੀ ਦੀ ਵੀ ਸੀਮਤ ਵਰਤੋਂ ਨੂੰ ਸ਼ਰਤਾਂ ਤਹਿਤ ਮਨਜ਼ੂਰੀ ਦਿੱਤੀ ਗਈ ਹੈ।

Real Estate