ਨੰਗਲ-ਸ੍ਰੀ ਆਨੰਦਪੁਰ ਸਾਹਿਬ ਮਾਰਗ ’ਤੇ ਬੱਸ ਰਾਹਗੀਰਾਂ ’ਤੇ ਚੜ੍ਹੀ; ਤਿੰਨ ਦੀ ਮੌਤ

166

ਸ੍ਰੀ ਆਨੰਦਪੁਰ ਸਾਹਿਬ, 12 ਅਪਰੈਲ

 

ਅੱਜ ਸਵੇਰੇ ਨੰਗਲ – ਸ੍ਰੀ ਆਨੰਦਪੁਰ ਸਾਹਿਬ ਮਾਰਗ ’ਤੇ ਸਥਿਤ ਕਸਬਾ ਭਨੁੱਪਲੀ ਨਜ਼ਦੀਕ ਪੈਂਦੇ ਪਿੰਡ ਗੱਗ ਕੋਲ ਨੰਗਲ ਵੱਲੋਂ ਆ ਰਹੀ ਸੀ.ਟੀ.ਯੂ ਦੀ ਬੱਸ ਚਾਰ ਰਾਹਗੀਰਾਂ ’ਤੇ ਚੜ੍ਹ ਗਈ। ਇਸ ਹਾਦਸੇ ਵਿੱਚ ਇੱਕ ਮਹਿਲਾ ਅਤੇ ਪੁਰਸ਼ ਦੀ ਥਾਏਂ, ਜਦੋਂ ਕਿ ਤੀਸਰੇ ਰਾਹਗੀਰ ਦੀ ਭਾਈ ਜੈਤਾ ਜੀ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ।

 

 

ਪੁਲੀਸ ਅਨੁਸਾਰ ਸੀਟੀਯੂ ਦੀ ਬੱਸ ਨੰਗਲ ਵੱਲੋਂ ਆ ਰਹੀ ਸੀ। ਭਨੁੱਪਲੀ ਨਜ਼ਦੀਕ ਪੈਂਦੇ ਗੱਗ ਕੋਲ ਬੱਸ ਸੜਕ ਕਿਨਾਰੇ ਜਾ ਰਹੇ ਚਾਰ ਰਾਹਗੀਰਾਂ ’ਤੇ ਚੜ੍ਹ ਗਈ। ਇਸ ਹਾਦਸੇ ਵਿੱਚ ਤਿੰਨ ਰਾਹਗੀਰਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।

Real Estate