ਬੰਗਾਲ ਚੋਣਾਂ: ਭਾਜਪਾ ਤੇ ਤ੍ਰਿਣਮੂਲ ਕਾਂਗਰਸ ਵਰਕਰਾਂ ’ਚ ਝੜਪ, 5 ਦੀ ਮੌਤ

277

ਕੂਚ ਬੀਹਾਰ (ਪੱਛਮੀ ਬੰਗਾਲ), 10 ਅਪਰੈਲ

 

ਬੰਗਾਲ ਦੇ ਕੂਚ ਬੀਹਾਰ ਜ਼ਿਲ੍ਹੇ ਦੇ ਸੀਤਲਕੁਚੀ ਵਿਚ ਅੱਜ ਵੋਟਾਂ ਮੌਕੇ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਦੀ ਝੜਪ ਹੋ ਗਈ ਜਿਸ ਤੋਂ ਬਾਅਦ ਕਥਿਤ ਸੁਰੱਖਿਆ ਬਲਾਂ ਵਲੋਂ ਗੋਲੀਆਂ ਚਲਾਉਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਤ੍ਰਿਣਮੂਲ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਮਰਨ ਵਾਲੇ ਸਾਰੇ ਟੀਐਮਸੀ ਦੇ ਵਰਕਰ ਸਨ ਤੇ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ (ਸੀਆਈਐਸਐਫ) ਨੇ ਬਿਨਾਂ ਕਿਸੇ ਕਾਰਨ ਟੀਐਮਸੀ ਵਰਕਰਾਂ ’ਤੇ ਖੁੱਲ੍ਹੇਆਮ ਗੋਲੀਆਂ ਚਲਾਈਆਂ। ਜਾਣਕਾਰੀ ਮਿਲੀ ਹੈ ਕਿ ਜੋੜਾਪਟਕੀ ਦੇ ਬੂਥ ਨੰਬਰ 126 ਵਿਚ ਵੋਟਾਂ ਪੈ ਰਹੀਆਂ ਸਨ ਕਿ ਚੋਣ ਬੂਥ ਤੋਂ 18 ਸਾਲਾਂ ਨੌਜਵਾਨ ਨੂੰ ਧੁਹ ਕੇ ਬਾਹਰ ਲਿਆਇਆ ਗਿਆ ਤੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।

 

 

ਤ੍ਰਿਣਮੂਲ ਕਾਂਗਰਸ ਵਰਕਰਾਂ ਨੇ ਹੱਤਿਆ ਲਈ ਭਾਜਪਾ ਨੂੰ ਦੋਸ਼ੀ ਠਹਿਰਾਇਆ ਹੈ ਜਦਕਿ ਭਾਜਪਾ ਨੇ ਦੋਸ਼ ਲਾਇਆ ਕਿ ਇਹ ਵਿਅਕਤੀ ਚੋਣ ਬੂਥ ਅੰਦਰ ਤਾਇਨਾਤ ਸੀ ਕਿ ਉਸ ਨੂੰ ਤ੍ਰਿਣਮੂਲ ਕਾਂਗਰਸ ਵਰਕਰਾਂ ਨੇ ਬਾਹਰ ਲਿਜਾ ਕੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿਚ ਝੜਪ ਸ਼ੁਰੂ ਹੋ ਗਈ ਤੇ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਦੀਆਂ ਬੰਦੂਕਾਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ ਤੇ ਸੁਰੱਖਿਆ ਬਲਾਂ ਨੇ ਹਾਲਾਤ ’ਤੇ ਕਾਬੂ ਪਾਉਣ ਲਈ ਗੋਲੀਆਂ ਚਲਾਈਆਂ ਜਿਸ ਕਾਰਨ ਕੁੱਲ ਚਾਰ ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ ਨਿਯਮਾਂ ਤਹਿਤ ਹਾਵੜਾ ਦੀਆਂ ਨੌਂ, ਸਾਊਥ 24 ਪਰਗਣਾ ਦੀਆਂ 11, ਅਲੀਪੁਰਦੁਆਰ ਦੀਆਂ ਪੰਜ, ਕੂਚ ਬੀਹਾਰ ਦੀਆਂ 9 ਤੇ ਹੁਗਲੀ ਦੀਆਂ 10 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ।

Real Estate