ਪੰਜਾਬੀਆਂ ਦੇ ਸ਼ੌਂਕ ਵੱਖਰੇ : 6.15 ਲੱਖ ਰੁਪਏ ’ਚ ਖਰੀਦਿਆ 0001 ਵੀਆਈਪੀ ਨੰਬਰ, 13 ਲੋਕਾਂ ਨੇ ਲਿਆ ਸੀ ਬੋਲੀ ‘ਚ ਹਿੱਸਾ

233

ਲੁਧਿਆਣਾ : ਲੁਧਿਆਣਵੀ ਫੈਂਸੀ ਨੰਬਰਾਂ ਨੂੰ ਲੈ ਕੇ ਹਮੇਸ਼ਾ ਤੋਂ ਚਰਚਾ ’ਚ ਰਹੇ ਹਨ। ਫੈਂਸੀ ਨੰਬਰ ਨਾ ਕੇਵਲ ਖਿੱਚ ਦਾ ਕੇਂਦਰ ਹੁੰਦੇ ਹਨ, ਬਲਕਿ ਲੋਕ ਇਸ ਨੂੰ ਸਟੇਟਸ ਦਾ ਸਿੰਬਲ ਵੀ ਮੰਨਦੇ ਹਨ। ਹਾਲਾਂਕਿ ਇਸ ਕ੍ਰਮ ’ਚ ਸਰਕਾਰ ਨੂੰ ਚੰਗਾ ਰੈਵੇਨਿਊ ਵੀ ਹਾਸਲ ਹੋ ਜਾਂਦਾ ਹੈ। ਇਸੇ ਤਹਿਤ ਵੀਰਵਾਰ ਨੂੰ ਲੁਧਿਆਣਾ ’ਚ ਫੈਂਸੀ ਨੰਬਰਾਂ ਦੀ ਨਿਲਾਮੀ ਹੋਈ ਤੇ ਨੰਬਰ ਪੀਬੀ 10 ਐੱਚਪੀ ਦੀ ਸੀਰੀਜ਼ ਦੇ 0001 ਦੀ ਬੋਲੀ 6.15 ਲੱਖ ਰੁਪਏ ਤਕ ਪਹੁੰਚ ਗਈ। ਇਹ ਫੈਂਸੀ ਨੰਬਰ ਨਾਰਥ ਵੈਸਟ ਰੋਡ ਲਾਈਨਜ਼ ਪ੍ਰਾਈਵੇਟ ਲਿਮਟਿਡ ਨੇ ਸਭ ਤੋਂ ਵੱਡੀ ਬੋਲੀ ਲਗਾ ਕੇ ਹਾਸਲ ਕੀਤਾ। ਹਾਲਾਂਕਿ ਨੰਬਰ 1 ਹਾਸਲ ਕਰਨ ਦਾ ਕਰੇਜ਼ ਅਜਿਹਾ ਹੈ ਕਿ ਲੋਕ 13 ਲੋਕਾਂ ਨੇ ਇਸ ਨੰਬਰ ਲਈ ਨਿਲਾਮੀ ’ਚ ਹਿੱਸਾ ਲਿਆ। ਇਸੇ ਤਰ੍ਹਾਂ 0002 ਨੰਬਰ ਲਈ ਹੋਈ ਬੋਲੀ ’ਚ 9 ਲੋਕਾਂ ਨੇ ਹਿੱਸਾ ਲਿਆ ਤੇ ਇਹ 1.87 ਲੱਖ ਰੁਪਏ ’ਚ ਅਮਨਦੀਪ ਸਿੰਘ ਨੇ ਹਾਸਲ ਕੀਤਾ। ਇਸੇ ਤਰ੍ਹਾਂ 0003 ਨੰਬਰ ’ਤੇ ਵੀ 7 ਲੋਕਾਂ ਨੇ ਨਿਲਾਮੀ ’ਚ ਹਿੱਸਾ ਲਿਆ ਤੇ ਇਹ ਨੰਬਰ ਯੋਗਰਾਜ ਕੌਰ ਚਾਹਲ ਨੇ 1.38 ਲੱਖ ਰੁਪਏ ’ਚ ਹਾਸਲ ਕੀਤਾ। ਖ਼ਾਸ ਗੱਲ ਇਹ ਰਹੀ ਕਿ 0005 ਦੀ ਬੋਲੀ ’ਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਕਰਨਵੀਰ ਕੌਰ ਨੇ ਸਭ ਤੋਂ ਵੱਧ 3 ਲੱਖ 64 ਹਜ਼ਾਰ 500 ਰੁਪਏ ’ਚ ਇਹ ਨੰਬਰ ਹਾਸਲ ਕੀਤਾ। ਇਸ ਨੰਬਰ ਲਈ 10 ਲੋਕਾਂ ਨੇ ਬੋਲੀ ’ਚ ਹਿੱਸਾ ਲਿਆ। 0007 ਦੀ ਬੋਲੀ ’ਚ 7 ਦਾਅਵੇਦਾਰ ਸਨ, ਜੋ ਅਵਤਾਰ ਸਿੰਘ ਨੇ 2,96,500 ਰੁਪਏ ਦੇ ਕੇ ਹਾਸਲ ਕੀਤਾ। 0786 ਦੇ ਚਾਹਵਾਨ ਗਗਨਦੀਪ ਸਿੰਘ ਨੇ ਇਹ ਨੰਬਰ 84,500 ਰੁਪਏ ’ਚ ਖ਼ਰੀਦਿਆ। 0010 ਦੀ ਬੋਲੀ ਦੇ ਗਾਹਕ ਘੱਟ ਹੀ ਰਹੇ ਤੇ ਇਹ 19 ਹਜ਼ਾਰ ਰੁਪਏ ’ਚ ਹੀ ਚਰਨਜੀਤ ਭਾਟੀਆ ਦੇ ਨਾਂ ਹੋ ਗਿਆ। ਇਸੇ ਤਰ੍ਹਾਂ 1010 ਨੰਬਰ ਨੂੰ ਸੰਨੀ ਕੰਡਾ ਨੇ ਕੇਵਲ 12,500 ਰੁਪਏ ’ਚ ਆਪਣੇ ਨਾਂ ਕੀਤਾ। ਇਹ ਫੈਂਸੀ ਬੋਲੀ ਆਰਟੀਓ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਕਰਵਾਈ ਜਾਂਦੀ ਹੈ, ਜਿਸ ਦਾ 9 ਅਪ੍ਰੈਲ ਨੂੰ ਫਾਈਨਲ ਸੀ। ਜਲਦ ਹੀ ਦੂਸਰੇ ਨੰਬਰ ਐੱਚਕਿਊ ਦੀ ਬੋਲੀ ਆਰਟੀਓ ਵਿਭਾਗ ਵੱਲੋਂ ਜਲਦੀ ਕਰਵਾਈ ਜਾਵੇਗੀ।

Real Estate