ਲੱਖ ਦਾ ਇਨਾਮੀ ਲੱਖਾ ਸਿਧਾਣਾ ਪਹੁੰਚ ਸਕਦਾ ਸ਼ੰਭੂ ਟੋਲ ਪਲਾਜ਼ਾ

298

ਨਵੀਂ ਦਿੱਲੀ/ਅੰਬਾਲਾ : 26 ਜਨਵਰੀ ਦੇ ਦਿਨ ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਨਾਮਜਦ ਇਕ ਲੱਖ ਦਾ ਇਨਾਮੀ ਲੱਖਾ ਸਿਧਾਣਾ ਸ਼ੁੱਕਰਵਾਰ ਸ਼ਾਮ ਨੂੰ ਸ਼ੰਭੂ ਟੋਲ ਪਲਾਜ਼ਾ ‘ਤੇ ਆ ਸਕਦਾ ਹੈ। ਪੰਜਾਬ-ਹਰਿਆਣਾ ਦੀ ਸਰਹੱਦ ਸਥਿਤ ਸ਼ੰਭੂ ਬਾਰਡਰ ‘ਤੇ ਵੱਡੀ ਗਿਣਤੀ ‘ਚ ਨੌਜਵਾਨਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਕਿਸਾਨ ਯੂਨੀਅਨ ਵੱਲੋਂ ਮੈਸੇਜ ਵੀ ਵਾਇਰਲ ਕੀਤਾ ਜਾ ਰਿਹਾ ਹੈ।

ਕਿਸਾਨ ਅੰਦੋਲਨ ‘ਚ ਲੱਖਾ ਸਿਧਾਣਾ ਨੌਜਵਾਨਾਂ ਦੀ ਅਰਵਾਈ ਕਰਦਾ ਰਿਹਾ ਹੈ। 26 ਜਨਵਰੀ ਨੂੰ ਲਾਲ ਕਿਲ੍ਹਾ ਦੇ ਮਾਮਲੇ ‘ਚ ਲੱਖਾ ਸਿਧਾਣਾ ਦਾ ਨਾਂ ਸ਼ਾਮਲ ਹੈ ਤੇ ਦਿੱਲੀ ਪੁਲਿਸ ਨੇ ਸਿਧਾਣਾ ‘ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਇਕ ਮੈਸੇਜ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ ਸ਼ੰਭੂ ਟੋਲ ਬੈਰੀਅਰ ‘ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਇਸੇ ਧਰਨੇ ‘ਤੇ ਸ਼ੁੱਕਰਵਾਰ ਸ਼ਾਮ 4 ਵਜੇ ਲੱਖਾ ਪਹੁੰਚੇਗਾ।
ਸਿਧਾਣਾ ਦੇ ਜਨਤਕ ਮੀਟਿੰਗ ‘ਚ ਸ਼ਾਮਲ ਹੋਣ ਨੂੰ ਲੈ ਕੇ ਕਾਫੀ ਅਟਕਲਾਂ ਸਨ ਕਿਉਂਕਿ ਉਹ ਦਿੱਲੀ ਪੁਲਿਸ ਦਾ ਵਾਂਟੇਡ ਹਨ। ਪੰਜਾਬ ‘ਚ ਕਈ ਮਾਮਲੇ ਦਰਜ ਹਨ। ਉਹ ਕਈ ਵਾਰ ਜੇਲ੍ਹ ਵੀ ਜਾ ਚੁੱਕਿਆ ਹੈ। 2012 ‘ਚ ਉਸ ਨੇ ਸੂਬੇ ‘ਚ ਵਿਧਾਨ ਸਭਾ ਚੋਣਾਂ ਵੀ ਲੜਿਆ ਸੀ। ਲੱਖਾ ਸਿਧਾਣਾ ਕਿਸਾਨਾਂ ਦੀ ਰੈਲੀ ‘ਚ ਸੀ ਪਰ ਉਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਨੇ ਹਿਮਤ ਨਹੀਂ ਜੁਟਾਈ ਸੀ ਜਦਕਿ ਉਹ ਮੰਚ ‘ਤੇ ਕਰੀਬ ਇਕ ਘੰਟੇ 45 ਮਿੰਟ ਤਕ ਮੌਜੂਦ ਰਿਹਾ ਸੀ। ਇਸ ਤੋਂ ਬਾਅਦ ਲੋਕ ਉਸ ਨੂੰ ਰੈਲੀ ਸਥਾਨ ਤੋਂ ਬਾਹਰ ਲੈ ਗਏ।
Real Estate