ਪਟਿਆਲਾ ‘ਚ ਕੋਰੋਨਾ ਸੁਰੱਖਿਆ ਪ੍ਰਬੰਧਾਂ ਤੇ ਵੈਕਸੀਨੇਸ਼ਨ ਕੈਂਪਾਂ ਦਾ ਡਾਕਟਰਾਂ ਦੀ ਕੇਂਦਰੀ ਟੀਮ ਨੇ ਜਾਇਜ਼ਾ ਲਿਆ

276

ਪਟਿਆਲਾ : ਸਰਕਾਰੀ ਮੈਡੀਕਲ ਕਾਲਜ਼ ‘ਚ ਕੋਰੋਨਾ ਦੇ ਸੁਰੱਖਿਆ ਪ੍ਰਬੰਧਾਂ ਤੇ ਵੈਕਸੀਨੇਸ਼ਨ ਕੈਂਪਾਂ ਦਾ 2 ਮਾਹਰ ਡਾਕਟਰਾ ਦੀ ਕੇਂਦਰੀ ਟੀਮ ਨੇ ਜਾਇਜ਼ਾ ਲਿਆ। ਟੀਮ ਦੇ ਮੈਂਬਰ ਪੀਜੀਆਈ ਦੇ ਸੀਨੀਅਰ ਡਾ ਵਿਕਾਸ ਪੁਰੀ ਤੇ ਐੱਨਐੱਨਸੀਡੀ ਦੇ ਸੀਨੀਅਰ ਡਾਕਟਰ ਵਿਕਾਸ ਜਨਾਰਦਨ ਨਾਲ ਸਿਵਲ ਸਰਜਨ ਪਟਿਆਲਾ ਡਾ ਸਤਿੰਦਰ ਸਿੰਘ, ਮੈਡੀਕਲ ਕਾਲਜ ਪ੍ਰਿੰਸੀਪਲ ਡਾ ਰਾਜਨ ਸਿੰਗਲਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਏਡੀਸੀ ਸੁਰਭੀ ਮਲਿਕ, ਮੈਡੀਕਲ ਸੁਪਰਡੈਂਟ ਡਾ ਹਰਨਾਮ ਸਿੰਘ ਰੇਖੀ, ਵਾਈਸ ਪ੍ਰਿੰਸੀਪਲ ਡਾ ਆਰਪੀਐਸ ਸੀਬੀਆ ਤੇ ਹੋਰ ਡਾਕਟਰ ਸ਼ਾਮਲ ਸਨ। ਟੀਮ ਵੱਲੋਂ ਮੈਡੀਕਲ ਕਾਲਜ ਤੋਂ ਇਲਾਵਾ ਰਜਿੰਦਰਾ ਹਸਪਤਾਲ ਮਾਤਾ ਕੁਸ਼ੱਲਿਆ ਹਸਪਤਾਲ ਤੇ ਹੋਰਨਾਂ ਸਿਹਤ ਸੰਸਥਾਵਾਂ ਵੀ ਦੌਰੇ ਕੀਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਕੇਂਦਰ ਵੱਲੋਂ ਦੋ ਮਾਹਰ ਡਾ ਵਿਕਾਸ ਪੁਰੀ ਤੇ ਆਂਧਰਾ ਪ੍ਰਦੇਸ਼ ਦੇ ਸੀਨੀਅਰ ਡਾ ਵਿਕਾਸ ਜਨਾਰਦਨ ਵੱਲੋਂ ਜ਼ਿਲ੍ਹੇ ‘ਚ ਕੋਵੀਡ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ। ਟੀਮ ਵੱਲੋਂ ਸਭ ਤੋਂ ਪਹਿਲਾਂ ਪਟਿਆਲਾ ਦੇ ਸਿਵਲ ਸਰਜਨ ਤੇ ਮੈਡੀਕਲ ਕਾਲਜ ਪ੍ਰਿੰਸੀਪਲ ਨਾਲ ਡਿਪਟੀ ਕਮਿਸ਼ਨਰ ਪਟਿਆਲਾ ਦਫਤਰ ਵਿਖੇ ਮੀਟਿੰਗ ਕੀਤੀ ਗਈ। ਇਸ ਤੋਂ ਬਾਅਦ ਟੀਮ ਵੱਲੋਂ ਮੈਡੀਕਲ ਕਾਲਜ ਵਿਖੇ ਕੋਰੋਨਾ ਸੈਂਪਲਿੰਗ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਜਾਇਜ਼ਾ ਲੈਣ ਦੌਰਾਨ ਟੀਮ ਵੱਲੋਂ ਵੀਆਰਡੀਅਲ ਲੈਬਾਰਟਰੀ, ਆਈਸੋਲੇਸ਼ਨ ਫੈਸਲਿਟੀ, ਕੋਰੋਨਾ ਵਾਰਡ ਚ ਮਰੀਜ਼ਾਂ ਦੀ ਦੇਖਭਾਲ, ਕਾਲ ਸੈਂਟਰ, ਪੋਰਟਲ ਤੇ ਮਰੀਜ਼ਾਂ ਦੇ ਦਾਖਲਾ ਸਬੰਧੀ ਖੁਸ਼ੀ ਪ੍ਰਗਟ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਕਾਲਜ ਪ੍ਰਿੰਸੀਪਲ ਡਾ ਰਾਜਨ ਸਿੰਗਲਾ ਨੇ ਦੱਸਿਆ ਕਿ ਟੀਮ ਵੱਲੋਂ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ ਦੇ ਵਾਰਡਾਂ, ਵੈਕਸੀਨੇਸ਼ਨ ਕੇਂਦਰਾ ਤੇ ਲੈਬਾਰਟਰੀਆ ਦੀ ਬੜੀ ਗਹਿਰਾਈ ਨਾਲ ਜਾਂਚ ਕੀਤੀ ਗਈ ਹੈ ਜਿਸ ਤੋਂ ਟੀਮ ਨੇ ਖੁਸ਼ੀ ਪ੍ਰਗਟ ਕੀਤੀ ਹੈ। ਟੀਮ ਵੱਲੋਂ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਵੀ ਉਨ੍ਹਾਂ ਵੱਲੋਂ ਅਜਿਹੇ ਸਮੇਂ ਵਿਚ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ।
Real Estate