ਦੇਸ਼ ’ਚ ਕਰੋਨਾ ਦੇ 131968 ਨਵੇਂ ਮਰੀਜ਼ ਤੇ 780 ਮੌਤਾਂ: ਪੰਜਾਬ ’ਚ 56 ਵਿਅਕਤੀਆਂ ਦੀ ਜਾਨ ਗਈ

104

ਨਵੀਂ ਦਿੱਲੀ, 9 ਅਪਰੈਲ

 

ਭਾਰਤ ਵਿਚ ਕੋਵਿਡ-19 ਦੇ ਨਵੇਂ 131968 ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 1,30,60,542 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਵਾਇਰਸ ਕਾਰਨ 780 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,67,642 ਹੋ ਗਈ। ਇਨ੍ਹਾਂ ਮਰਨ ਵਾਲਿਆਂ ਵਿੱਚ 56 ਵਿਅਕਤੀ ਪੰਜਾਬ ਦੇ ਹਨ ਤੇ ਹੁਣ ਤੱਕ ਰਾਜ ਵਿੱਚ ਕਰੋਨਾ ਕਾਰਨ 7334 ਲੋਕਾਂ ਦੀ ਜਾਨ ਜਾ ਚੁੱਕੀ ਹੈ।

Real Estate