ਸਾਹ ਦੀ ਤਕਲੀਫ਼ ਤੇ ਥਕਾਵਟ ਦਿਲ ਦੇ ਰੋਗ ਵੱਲ ਕਰਦੇ ਹਨ ਇਸ਼ਾਰਾ : ਮਾਹਰ

232

ਚੰਡੀਗਡ਼੍ਹ : ਕੋਰੋਨਾ ਵਾਇਰਸ ਸੰਕ੍ਰਮਣ ਤੋਂ ਬਾਅਦ ਠੀਕ ਹੋਣ ਤੋਂ 3 ਮਹੀਨੇ ਬਾਅਦ ਵੀ ਮਰੀਜ਼ਾਂ ਵਿਚ ਦਿਲ ਸਬੰਧੀ ਸਮੱਸਿਆਵਾਂ ਦੇਖੀ ਜਾ ਰਹੀ ਹੈ। ਕੋਰੋਨਾ ਰੋਗੀਆਂ ਵਿਚ ਮਹੀਨਿਆਂ ਬਾਅਦ ਵੀ ਸਾਹ ਲੈਣ ਦੀ ਮੁਸ਼ਕਲ, ਸਰੀਰ ਵਿਚ ਥਕਾਵਟ ਅਤੇ ਪਸੀਨਾ ਜ਼ਿਆਦਾ ਸਪੱਸ਼ਟ ਲੱਛਣ ਹੈ। ਹਮੇਸ਼ਾ ਕੋਵਿਡ ਸੰਕ੍ਰਮਣ ਤੋਂ ਪ੍ਰਭਾਵਿਤ ਲੋਕਾਂ ਵਿਚ ਇਨ੍ਹਾਂ ਲੱਛਣਾਂ ਨੂੰ ਸ਼ਾਮਲ ਕਰਨਾ ਅਸਲ ਵਿਚ ਭਰਮ ਵੀ ਹੋ ਸਕਦਾ ਹੈ ਅਤੇ ਰੋਗੀਆਂ ਨੂੰ ਹਮੇਸ਼ਾ ਦਿਲ ਦੀ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ।
ਪੰਜਾਬ ਰਤਨ ਐਵਾਰਡੀ ਅਤੇ ਮੇਦਾਂਤਾ ਹਸਪਤਾਲ ਵਿਚ ਇੰਟਰਨੈਸ਼ਨਲ ਕਾਰਡਿਓਲਾਜੀ ਵਿਭਾਗ ਵਿਚ ਵਾਇਸ ਚੇਅਰਮੈਨ ਡਾ. ਰਜਨੀਸ਼ ਕਪੂਰ ਨੇ ਮੰਗਲਵਾਰ ਨੂੰ ਇਕ ਵਰਚੂਅਲ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਕਹੀ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਇਕ ਸਾਹ ਸਬੰਧੀ ਸੰਕ੍ਰਮਣ ਹੈ। ਪਰ ਦਿਲ ਪ੍ਰਣਾਲੀ ਦੇ ਵੱਖ ਵੱਖ ਹਿੱਸਿਆਂ ਵਿਚ ਦਿਲ ਦੀਆਂ ਮਾਸਪੇਸ਼ੀਆਂ ਤੋਂ ਲੈ ਕੇ ਖੂਨ ਦੀ ਕਮੀ ਨੂੰ ਪੂਰਾ ਕਰਨ ਵਾਲੀਆਂ ਧਮਣੀਆਂ ਵਿਚ ਸੋਜਿਸ਼ ਵੀ ਇਕ ਕਾਰਨ ਦੱਸਿਆ ਜਾ ਰਿਹਾ ਹੈ।
ਮੇਦਾਂਤਾ ਵਿਚ ਕੋਵਿਡ ਰੋਗੀਆਂ ਦੇ ਇਲਾਜ ਦੌਰਾਨ ਸਾਡੇ ਸਾਰੇ ਤਜ਼ਰਬਿਆਂ ਮੁਤਾਬਕ ਕੋਵਿਡ ਦੇ ਇਲਾਜ ਵਾਲੇ 10 ਪ੍ਰਤੀਸ਼ਤ ਰੋਗੀਆਂ ਵਿਚ ਗੰਭੀਰ ਦਿਲ ਦੇ ਰੋਗਾਂ ਬਾਰੇ ਪਤਾ ਲੱਗਾ ਹੈ।
ਇਕ ਹੋਰ ਸਪੈਕਟਰਮ ਵਿਚ ਕਈ ਕੋਵਿਡ ਪ੍ਰਭਾਵਿਤ ਰੋਗੀਆਂ ਨੂੰ ਕੋਵਿਡ ਸੰਕ੍ਰਮਣ ਤੋਂ ਬਾਅਦ ਠੀਕ ਹੋਣ ਤੋਂ ਬਾਅਦ ਦਿਲ ਸਬੰਧੀ ਮੁਸ਼ਕਲਾਂ ਦਾ ਵੀ ਪਤਾ ਲੱਗਾ ਹੈ।
ਵਾਇਰਸ ਕਾਰਨ ਬਲੱਡ ਕਲੋਟ ਫਾਰਮੇਸ਼ਨ ਦੇਖਿਆ ਗਿਆ ਹੈ, ਜਿਸ ਨੂੰ ਥ੍ਰੋਬੋਸਿਸ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਹ ਐਂਡਥੇਲੀਅਮ ਡਿਸਫੰਕਸ਼ਨ ਵੱਲ ਵੀ ਲੈ ਜਾਂਦਾ ਹੈ। ਜਿਨ੍ਹਾਂ ਮਰੀਜ਼ਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਸਟ੍ਰੋਕ ਹੋਣ ਦਾ ਖਤਰਾ ਜ਼ਿਆਦਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਸਾਹ ਲੈਣ ਵਿਚ ਤਕਲੀਫ਼, ਸਾਹ ਫੁੱਲਣਾ, ਦਿਲ ਦੀ ਧਡ਼ਕਣ ਤੇਜ਼ ਹੋਣਾ ਵਰਗੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਕੇਸਾਂ ਵਿਚ ਲੋਕ ਕੋਵਿਡ 19 ਦੇ ਹਲਕੇ, ਮੱਧਮ ਅਤੇ ਗੰਭੀਰ ਪੱਧਰਾਂ ਦੇ ਸੰਕ੍ਰਮਣ ਤੋਂ ਪ੍ਰਭਾਵਿਤ ਰਹੇ ਹਨ। ਇਥੋਂ ਤਕ ਕਿ ਜਿਨ੍ਹਾਂ ਲੋਕਾਂ ਵਿਚ ਕੋਈ ਦਿਲ ਸਬੰਧੀ ਸਮੱਸਿਆ ਵੀ ਨਹੀਂ ਉਹ ਵੀ ਕੋਰੋਨਾ ਤੋਂ ਬਾਅਦ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਪੋਸਟ ਰਿਕਵਰੀ ਵਿਚ ਜਦੋਂ ਇਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ ਤਾਂ ਉਨ੍ਹਾਂ ਦੇ ਫੇਫਡ਼ਿਆਂ ਦੀ ਜਾਂਚ ਕੀਤੀ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਐਕਸਰਸਾਈਜ਼ ਮੁਡ਼ ਤੋਂ ਸ਼ੁਰੂ ਕਰਨ ਲਈ 6 ਤੋਂ 8 ਹਫ਼ਤਿਆਂ ਤਕ ਬਚਣਾ ਚਾਹੀਦਾ ਹੈ ਅਤੇ ਫਿਰ ਹੌਲੀ ਹੌਲੀ ਇਸ ਨੂੰ ਮੁਡ਼ ਤੋਂ ਸ਼ੁਰੂ ਕਰਨੀ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਮਰੀਜ਼ਾਂ ਵੱਲੋਂ ਸੰਕੇਤਾਂ ਅਤੇ ਲੱਛਣਾਂ ਨੂੰ ਪਛਾਣਨ ਵਿਚ ਸਾਵਧਾਨੀ ਵਰਤਦੇ ਹੋਏ ਦਿਲ ਦੇ ਰੋਗਾਂ ਸਬੰਧੀ ਮੌਤ ਦਰ ਦੇ ਜੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ। ਇਕ ਸਧਾਰਣ ਈਸੀਜੀ ਟੈਸਟ ਤੋਂ ਪਤਾ ਲੱਗ ਸਕਦਾ ਹੈ ਕਿ ਲੱਛਣ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਤ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਦਿਲ ਨਾਲ ਜੁਡੀਆਂ ਜ਼ਿਆਦਾਤਰ ਬਿਮਾਰੀਆਂ ਪੂਰੀ ਤਰ੍ਹਾਂ ਇਲਾਜ ਯੋਗ ਹਨ, ਬਸ਼ਰਤੇ ਮੈਡੀਕਲ ਸੇਵਾ ਸਮੇਂ ਸਿਰ ਮਿਲ ਜਾਵੇ।
Real Estate