ਇਕੱਲੇ ਡਰਾਈਵਿੰਗ ਕਰਨ ਸਮੇਂ ਵੀ ਮਾਸਕ ਪਾਉਣਾ ਜ਼ਰੂਰੀ: ਦਿੱਲੀ ਹਾਈ ਕੋਰਟ

161

ਨਵੀਂ ਦਿੱਲੀ, 7 ਅਪਰੈਲ

 

ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਚਿਹਰਾ ਢਕਣਾ ‘ਸੁਰੱਖਿਆ ਕਵਚ’ ਵਾਂਗ ਹੈ ਅਤੇ ਨਿਜੀ ਵਾਹਨ ਵਿੱਚ ਡਰਾਈਵਿੰਗ ਕਰਦੇ ਸਮੇਂ ਇਕੱਲੇ ਹੋਣ ’ਤੇ ਮਾਸਕ ਪਹਿਨਣਾ ਜ਼ਰੂਰੀ ਹੈ। ਜਸਟਿਸ ਪ੍ਰਤਿਭਾ ਐੱਮ ਸਿੰਘ ਨੇ ਨਿਜੀ ਵਾਹਨ ਵਿੱਚ ਇਕੱਲੇ ਡਰਾਈਵਿੰਗ ਕਰਦੇ ਸਮੇਂ ਮਾਸਕ ਨਾ ਪਹਿਨਣ ਦਾ ਚਾਲਾਨ ਕੱਟਣ ਦੇ ਦਿੱਲੀ ਸਰਕਾਰ ਦੇ ਫੈਸਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਦਿਆਂ ਇਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਮਹਾਮਾਰੀ ਦੌਰਾਨ ਮਾਸਕ ‘ਸੁਰੱਖਿਆ ਕਵਚ’ ਵਾਂਗ ਹੈ।

Real Estate