ਪੱਟੀ ਦੇ ਕਾਂਗਰਸੀ ਵਿਧਾਇਕ ‘ਹਰਮਿੰਦਰ ਸਿੰਘ ਗਿੱਲ’ ਕੋਰੋਨਾ ਪਾਜ਼ੇਟਿਵ

43

ਤਰਨਤਾਰਨ  : ਤਰਨਤਾਰਨ ਦੇ ਪੱਟੀ ਹਲਕੇ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਉਨ੍ਹਾਂ ਨੇ ਹੀ ਆਪਣੀ ਫੇਸਬੁੱਕ ‘ਤੇ ਇਕ ਪੋਸਟ ਪਾ ਦਿੱਤੀ। ਫੇਸਬੁੱਕ ਪੇਜ਼ ’ਤੇ ਪਾਈ ਹੋਈ ਪੋਸਟ ’ਚ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ‘ਦੋਸਤੋ ! ਮੈ ਕੋਰੋਨਾ ਪਾਜ਼ੇਟਿਵ ਹੋ ਗਿਆ ਹਾਂ, ਡਾਕਟਰਾਂ ਦੀ ਸਲਾਹ ’ਤੇ ਮੈਨੂੰ ਇਕਾਂਤਵਾਸ ’ਚ ਰੱਖਿਆ ਜਾ ਰਿਹਾ ਹਾਂ, SORRY ਥੋਹੜੇ ਦਿਨਾਂ ਵਾਸਤੇ ਮਿਥੇ ਪ੍ਰੋਗਰਾਮ ਮਨਸੂਖ਼ ਕਰਨੇ ਪੈਣੇ ਹਨ, ਜਿਸ ਲਈ ਮੈਂ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ।

ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪਣੀ ਫੇਸਬੁੱਕ ਪੋਸਟ ’ਚ ਇਹ ਹੀ ਕਿਹਾ ਕਿ ‘ਇਕ-ਦੋ ਦਿਨਾਂ ਵਿੱਚ ਜਿਹੜੇ ਸੱਜਣ ਮੇਰੇ ਸੰਪਰਕ ਵਿੱਚ ਆਏ ਹਨ, ਉਹ ਆਪਣਾ ਖ਼ਿਆਲ ਰੱਖਣ ਅਤੇ ਲੋੜ ਪੈਣ ’ਤੇ ਕੋਰੋਨਾ ਵਾਇਰਸ ਦਾ ਟੈਸਟ ਜ਼ਰੂਰ ਕਰਵਾਉਣ।

Real Estate