ਭਾਰਤ ਵਿੱਚ ਕੋਵਿਡ-19 ਦੇ ਰਿਕਾਰਡ ਇਕ ਲੱਖ ਤੋਂ ਵੱਧ ਕੇਸ

245

ਨਵੀਂ ਦਿੱਲੀ, 5 ਅਪਰੈਲ

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ ਰਿਕਾਰਡ ਇਕ ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਕਰੋਨਾ ਦੀ ਲਾਗ ਦੇ 1,03,558 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 1,25,89,067 ਹੋ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 17 ਸਤੰਬਰ ਨੂੰ ਇਕੋ ਦਿਨ ’ਚ ਕਰੋਨਾ ਦੀ ਲਾਗ ਦੇ 97,894 ਕੇਸ ਸਾਹਮਣੇ ਆਏ ਸੀ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਵੇਰੇ ਅੱਠ ਵਜੇ ਤੱਕ 478 ਹੋਰ ਮੌਤਾਂ ਨਾਲ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧ ਕੇ 1,65,101 ਹੋ ਗਿਆ ਹੈ। ਪਿਛਲੇ ਸਾਲ ਕਰੋਨਾਵਾਇਰਸ ਦੇ ਕੇਸਾਂ ਨੂੰ 20 ਹਜ਼ਾਰ ਦੇ ਅੰਕੜੇ ਤੋਂ 97,894 ਦੇ ਅੰਕੜੇ ਤੱਕ ਪੁੱਜਣ ਵਿੱਚ 76 ਦਿਨ ਦਾ ਸਮਾਂ ਲੱਗਾ ਸੀ ਜਦੋਂਕਿ ਹੁਣ ਇਕ ਲੱਖ ਦੇ ਅੰਕੜੇ ਤੱਕ ਪੁੱਜਣ ਵਿੱਚ ਮਹਿਜ਼ 25 ਦਿਨ (10 ਮਾਰਚ ਤੋਂ 4 ਅਪਰੈਲ) ਲੱਗੇ ਹਨ।

Real Estate