ਦੇਸ਼ ‘ਚ ਸਾਢੇ ਸੱਤ ਕਰੋੜ ਤੋਂ ਪਾਰ ਪੁੱਜਾ ਟੀਕਾਕਰਨ ਦਾ ਅੰਕੜਾ

109

ਨਵੀਂ ਦਿੱਲੀ  : ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਵਿਚ ਹੁਣ ਤਕ 7.5 ਕਰੋੜ ਤੋਂ ਜ਼ਿਆਦਾ ਟੀਕੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 6.5 ਕਰੋੜ ਲੋਕਾਂ ਨੂੰ ਪਹਿਲੀ ਖ਼ੁਰਾਕ ਅਤੇ ਇਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਦੀ ਦੂਜੀ ਖ਼ੁਰਾਕ ਦਿੱਤੀ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਦੇਸ਼ ਭਰ ਵਿਚ ਐਤਵਾਰ ਸਵੇਰੇ ਸੱਤ ਵਜੇ ਤਕ ਕੁਲ 7.59 ਕਰੋੜ ਤੋਂ ਜ਼ਿਆਦਾ ਟੀਕੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 45 ਸਾਲ ਤੋਂ ਜ਼ਿਆਦਾ ਉਮਰ ਦੇ 4.70 ਕਰੋੜ ਲੋਕਾਂ ਨੂੰ ਪਹਿਲੀ ਖ਼ੁਰਾਕ ਦਿੱਤੀ ਗਈ ਹੈ ਅਤੇ 8.23 ਲੱਖ ਲੋਕਾਂ ਨੂੰ ਦੂਜੀ ਖ਼ੁਰਾਕ। ਜਦਕਿ ਟੀਕਾ ਲਗਵਾਉਣ ਵਾਲਿਆਂ ਵਿਚ 89.82 ਲੱਖ ਸਿਹਤ ਮੁਲਾਜ਼ਮ (ਪਹਿਲੀ ਖ਼ੁਰਾਕ), 53.19 ਲੱਖ ਸਿਹਤ ਮੁਲਾਜ਼ਮ (ਦੂਜੀ ਖ਼ੁਰਾਕ), 96.86 ਲੱਖ ਫਰੰਟਲਾਈਨ ਵਰਕਰ (ਪਹਿਲੀ ਖ਼ੁਰਾਕ) ਅਤੇ 40.97 ਲੱਖ ਫਰੰਟਲਾਈਨ ਵਰਕਰਾਂ (ਦੂਜੀ ਖ਼ੁਰਾਕ) ਵੀ ਸ਼ਾਮਲ ਹੈ। ਕੁਲ 6.57 ਕਰੋੜ ਲੋਕਾਂ ਨੂੰ ਪਹਿਲੀ ਅਤੇ 1.02 ਕਰੋੜ ਲੋਕਾਂ ਨੂੰ ਟੀਕੇ ਦੀ ਦੂਜੀ ਖ਼ੁਰਾਕ ਦਿੱਤੀ ਗਈ ਹੈ।
ਮੰਤਰਾਲੇ ਨੇ ਦੱਸਿਆ ਕਿ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਬੰਗਾਲ ਵਿਚ ਹੀ ਕੁਲ ਟੀਕੇ ਦੀ 43 ਫ਼ੀਸਦੀ ਡੋਜ਼ ਲਗਾਈ ਗਈ ਹੈ। 7.59 ਕਰੋੜ ਡੋਜ਼ ਵਿਚੋਂ ਇਨ੍ਹਾਂ ਪੰਜ ਸੂਬਿਆਂ ਵਿਚ 3.33 ਕਰੋੜ ਡੋਜ਼ ਲਗਾਈ ਗਈ ਹੈ। ਇਨ੍ਹਾਂ ਵਿਚੋਂ 2.91 ਕਰੋੜ ਲੋਕਾਂ ਨੂੰ ਪਹਿਲੀ ਅਤੇ 41.55 ਲੱਖ ਲੋਕਾਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ। ਮਹਾਰਾਸ਼ਟਰ ਵਿਚ 73.54 ਲੱਖ ਡੋਜ਼ ਦਿੱਤੀ ਗਈ ਹੈ ਜਿਹੜੀ ਕੁਲ ਟੀਕਾਕਰਨ ਦਾ 9.68 ਫ਼ੀਸਦੀ ਹੈ। ਉੱਤਰ ਪ੍ਰਦੇਸ਼ ਵਿਚ 66.43 ਲੱਖ ਟੀਕੇ ਲਗਾਏ ਗਏ ਹਨ, ਜਿਹੜੇ ਕੁਲ ਟੀਕਾਕਰਨ ਦਾ 8.74 ਫ਼ੀਸਦੀ ਹੈ।
Real Estate