ਮੁਖ਼ਤਾਰ ਅੰਸਾਰੀ ਵੱਲੋਂ ਵਰਤੀ ਜਾ ਰਹੀ ਐਂਬੂਲੈਂਸ ਦੇ ਕਾਗਜ਼ਾਤ ਜਾਅਲੀ

134

ਬਾਰਾਬੰਕੀ (ਯੂਪੀ), 2 ਅਪਰੈਲ

ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਗੈਂਗਸਟਰ ਤੇ ਵਿਧਾਇਕ ਮੁਖਤਾਰ ਅੰਸਾਰੀ ਵੱਲੋਂ ਵਰਤੀ ਜਾ ਰਹੀ ਯੂਪੀ ਨੰਬਰ ਵਾਲੀ ਐਂਬੂਲੈਂਸ ਦੇ ਮਾਮਲੇ ਵਿੱਚ ਬਾਰਾਬੰਕੀ ਕੋਤਵਾਲੀ ਥਾਣੇ ਵਿੱਚ ਕਥਿਤ ਮਹਿਲਾ ਡਾਕਟਰ ਅਲਕਾ ਰਾਏ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਐਂਬੂਲੈਂਸ ਦੀ ਰਜਿਸਟਰੇਸ਼ਨ ਲਈ ਦਿੱਤੇ ਨਾਮ ਅਤੇ ਪਤਾ ਗਲਤ ਨਿਕਲੇ। ਇਸ ਸਬੰਧ ਵਿਚ ਕੇਸ ਏਆਰਟੀਓ ਵੱਲੋਂ ਦਰਜ ਕਰਵਾਇਆ ਗਿਆ ਹੈ। ਅੰਸਾਰੀ ਵੱਲੋਂ ਜਿਹੜੀ ਐਂਬੂਲੈਂਸ ਵਰਤੀ ਜਾ ਰਹੀ ਹੈ ਉਸ ਦਾ ਨੰਬਰ ਯੂਪੀ 41 ਏਟੀ 7171 ਹੈ। ਇਸ ਦੀ ਰਜਿਸਟਰੇਸ਼ਨ ਕਰਵਾਉਣ ਲਈ ਜਿਹੜੇ ਕਾਗਜ਼ ਜਿਵੇਂ ਵੋਟਰ ਕਾਰਡ, ਪੈਨ ਕਾਰਡ ਤੇ ਹੋਰ ਦਸਤਾਵੇਜ਼ ਵਰਤੇ ਗਏ ਉਹ ਸਾਰੇ ਜਾਅਲੀ ਹਨ। ਇਨ੍ਹਾਂ ਦਸਤਾਵੇੇਜ਼ਾਂ ’ਤੇ ਜੋ ਪਤਾ ਦਿੱਤਾ ਗਿਆ ਹੈ ਉਹ ਹੈ ਹੀ ਨਹੀਂ।

Real Estate