ਨਵੀਂ ਦਿੱਲੀ, 2 ਅਪਰੈਲ
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਭਾਰਤ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾ ਦੇ 81,466 ਨਵੇਂ ਮਰੀਜ਼ ਸਾਹਮਣੇ ਆਏ ਹਨ। ਛੇ ਮਹੀਨਿਆਂ ਵਿੱਚ ਇਹ ਇਕ ਦਿਨ ਵਿੱਚ ਸਭ ਤੋਂ ਵੱਧ ਗਿਣਤੀ ਹੈ। ਇਸ ਨਾਲ ਦੇਸ਼ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 1,23,03,131 ਹੋ ਗਈ। ਇਸ ਦੌਰਾਨ ਕਰੋਨਾ ਕਾਰਨ 469 ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,63,396 ਹੋ ਗਈ। ਇਸ ਦੌਰਾਨ ਕਰੋਨਾ ਕਾਰਨ ਪੰਜਾਬ ਵਿੱਚ 58 ਜਾਨਾਂ ਚਲੀਆਂ ਗਈਆਂ ਤੇ ਹੁਣ ਤੱਕ ਰਾਜ ਵਿੱਚ ਕਰੋਨਾ ਕਾਰਨ ਕੁੱਲ 6926 ਮੌਤਾਂ ਹੋ ਚੁੱਕੀਆਂ ਹਨ।
Real Estate