ਜਸਬੀਰ ਸਿੰਘ ਬੀਰ ਦੀ ਮੌਤ ਬਾਰੇ ਝੂਠੀ ਖ਼ਬਰ ਦਾ ਖੰਡਨ

240

ਲੁਧਿਆਣਾ -ਸਰਦਾਰ ਜਸਬੀਰ ਸਿੰਘ ਬੀਰ ਸਾਬਕਾ ਆਈ ਏ ਐਸ ਦੇ ਕਰੋਨਾ ਨਾਲ ਲੁਧਿਆਣਾ ਦੇ ਇਕ ਹਸਪਤਾਲ ਵਿਚ ਸਵਰਗਵਾਸ ਹੋਣ ਦੀ ਇਕ ਝੂਠੀ ਖ਼ਬਰ ਇਕ ਸਥਾਨਕ ਅਖ਼ਬਾਰ ਦੀ ਵੈਬ ਸਾਈਟ ਤੇ ਪਾਉਣ ਨਾਲ ਸਨਸਨੀ ਫੈਲ ਗਈ। ਇਸ ਖ਼ਬਰ ਬਾਰੇ ਅਖ਼ਬਾਰ ਨੇ ਬਿਨਾ ਤਸਦੀਕ ਕੀਤਿਆਂ  ਖਬਰ ਲਾ ਕੇ ਗੈਰ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਹੈ। ਇਸ ਤੋਂ ਵੀ ਵੱਧ ਗੈਰ ਜਿੰਮੇਵਾਰੀ ਦੀ ਗੱਲ ਹੈ ਕਿ ਵਟਸ ਅਪ ਗਰੁਪਾਂ ਤੇ ਵੀ ਬਿਨਾ ਪੜਤਾਲ ਕੀਤਿਆਂ ਇਸ ਖ਼ਬਰ ਨੂੰ ਅੱਗੇ ਤੋਂ ਅੱਗੇ ਭੇਜ ਦਿੱਤਾ ਗਿਆ। ਮੇਰੀ ਬੀਰ ਸਾਹਿਬ ਨਾਲ ਗੱਲ ਹੋਈ ਹੈ ਉਹ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਤਾਂ ਕਰੋਨਾ ਹੋਇਆ ਹੀ ਨਹੀਂ। ਉਨ੍ਹਾਂ ਨੂੰ ਦੋਸਤਾਂ ਮਿਤਰਾਂ ਦੇ ਲਗਾਤਾਰ ਫੋਨ ਆ ਰਹੇ ਹਨ। ਜਸਬੀਰ ਸਿੰਘ ਬੀਰ ਕਈ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਕਮਿਸ਼ਨਰ ਅਤੇ ਹੋਰ ਮਹੱਤਵਪੂਰਨ ਅਹੁਦਿਆਂ ਤੇ ਰਹੇ ਹਨ। ਨੌਕਰੀ ਦੌਰਾਨ ਆਪਣੀ ਹਲੀਮੀ ਕਰਕੇ ਪੰਜਾਬੀਆਂ ਵਿਚ ਬਹੁਤ ਹਰਮਨ ਪਿਆਰੇ ਰਹੇ ਹਨ। ਇਸ ਝੂਠੀ ਖ਼ਬਰ ਨੇ ਉਨ੍ਹਾਂ ਦੇ ਸੰਬੰਧੀਆਂ ਦੋਸਤਾਂ ਮਿਤਰਾਂ  ਅਤੇ ਜਾਨਣ ਵਾਲਿਆਂ ਨੂੰ ਮਾਨਸਿਕ ਪੀੜਾ ਦਿੱਤੀ ਹੈ। ਇਥੋਂ ਤੱਕ ਕਿ ਉਨ੍ਹਾਂ ਦੀ ਲੜਕੀ ਅਮਨ ਕੰਗ ਜੋ ਆਸਟਰੇਲੀਆ ਵਿਚ ਰਹਿ ਰਹੀ ਹੈ ਉਸਨੂੰ ਉਨ੍ਹਾਂ ਦੀਆਂ ਸਹੇਲੀਆਂ ਦੇ ਅਫਸੋਸ ਦੇ ਫੋਨ ਜਾਣ ਲੱਗ ਪਏ। ਅਖਬਾਰਾਂ ਦੇ ਨੁਮਾਇੰਦਿਆਂ ਨੂੰ ਜਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਮੈਂ ਇਸ ਝੂਠੀ ਖ਼ਬਰ ਦਾ ਖੰਡਨ ਕਰਦਾ ਹਾਂ।

Real Estate