ਹਜੂਰ ਸਾਹਿਬ ਹਿੰਸਾ ਦੇ ਮਾਮਲੇ ‘ਚ 400 ਲੋਕਾਂ ਖਿਲਾਫ਼ ਮੁਕੱਦਮਾ ਦਰਜ , 20 ਗ੍ਰਿਫ਼ਤਾਰ

210

ਮਹਾਰਾਸ਼ਟਰ ਦੇ ਨਾਦੇੜ ਸਾਹਿਬ ਜਿੱਥੇ ਸਿੱਖਾਂ ਦਾ ਪੰਜਵਾਂ ਤਖ਼ਤ ਸ੍ਰੀ ਹਜੂਰ ਸਾਹਿਬ ਸੰਸੋਬਿਤ ਹੈ , ਉੱਥੇ ਹੋਲਾ –ਮਹੱਲਾ ਕੱਢਣ ਲਈ ਬਜਿੱਦ ਨਿਹੰਗ ਸਿੰਘਾਂ ਅਤੇ ਸ਼ਰਧਾਲੂਆਂ ਉਪਰ ਪੁਲੀਸ ‘ਦੇ ਹਮਲਾ ਕਰਨ ਦੇ ਦੋਸ਼ ਵਿੱਚ 400 ਵਿਅਕਤੀਆਂ ਉਪਰ ਮੁਕੱਦਮਾ ਦਰਜ ਕੀਤਾ ਗਿਆ । ਇਸ ਮਾਮਲੇ ‘ਚ 20 ਲੋਕ ਗ੍ਰਿਫ਼ਤਾਰ ਵੀ ਕੀਤੇ ਗਏ ਹਨ। ਇਸ ਦੌਰਾਨ 4 ਪੁਲੀਸ ਵਾਲੇ ਜਖ਼ਮੀ ਵੀ ਹੋਏ ਹਨ।
ਵਾਇਰਲ ਵੀਡਿਓ ‘ਚ ਸਾਫ਼ ਦਿਸ ਰਿਹਾ ਹੈ ਕਿ ਪੁਲੀਸ ਉਪਰ ਤਲਵਾਰਾਂ , ਪੱਥਰਾਂ ਅਤੇ ਡੰਡਿਆਂ ਨਾਲ ਉਦੋ ਹਮਲਾ ਹੋਇਆ ਜਦੋਂ ਪੁਲੀਸ ਹੋਲਾ- ਮਹੱਲਾ ਦੇ ਜਲੂਸ ਰੋਕਣ ਦਾ ਯਤਨ ਕਰ ਰਹੀ ਸੀ । ਜਿ਼ਕਰਯੋਗ ਹੈ ਕਿ ਪੁਲੀਸ ਨੇ ਕਰੋਨਾ ਦੇ ਕਾਰਨ ਕੋਈ ਜਨਤਕ ਸਮਾਗਮ ਕਰਨ ‘ਤੇ ਰੋਕ ਲਾਈ ਹੋਈ ਹੈ। ਜਦੋਂ ਪੁਲੀਸ ਨੇ ਰੋਕਣ ਦਾ ਯਤਨ ਕੀਤਾ ਤਾਂ ਦੂਜੇ ਪਾਸਿਓ ਭੀੜ ਨੇ ਪੁਲੀਸ ਤੇ ਹਮਲਾ ਕਰਦੇ ਹੋਏ ਬੈਰੀਕੇਡ ਵਗਾਹ ਕੇ ਮਾਰੇ । ਇਸ ਦੌਰਾਨ ਐਸਪੀ ਅਤੇ ਡੀਐਸਪੀ ਦੀ ਗੱਡੀ ਉਪਰ ਵੀ ਹਮਲਾ ਹੋਇਆ ਹੈ।
ਡੀਆਈਜੀ ਪੁਲੀਸ ਨੇ ਦੱਸਿਆ ਕਿ ਪਾਬੰਦੀ ਦੇ ਹੁਕਮਾਂ ਦੇ ਬਾਵਜੂਦ ਸ਼ਾਮ 4 ਵਜੇ ਗੁਰਦੁਆਰੇ ਦੇ ਗੇਟ ‘ਤੇ ਨਿਸ਼ਾਨ ਸਾਹਿਬ ਲਾਇਆ ਗਿਆ । ਹਮਲਾਵਰ ਸੜਕ ਦੇ ਜਾਣ ਲਈ ਬਜਿੱਦ ਸਨ ਜਦਕਿ ਪੁਲੀਸ ਨੇ ਉਹਨਾਂ ਰੋਕਣ ਦਾ ਯਤਨ ਕੀਤਾ ਤਾਂ ਇਸ ਦੌਰਾਨ ਉਹਨਾ ਨੇ ਪੁਲੀਸ ਦੇ ਹਮਲਾ ਕਰ ਦਿੱਤਾ ।

Real Estate