ਸੜਕ ਹਾਦਸੇ ’ਚ ਪੰਜਾਬੀ ਗਾਇਕ ਦਿਲਜਾਨ ਦੀ ਗਈ ਜਾਨ

375

ਜੰਡਿਆਲਾ ਗੁਰੂ, 30 ਮਾਰਚ

ਇਥੇ ਜੀਟੀ ਰੋਡ ਉੱਤੇ ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜਾਨ ਦੀ ਬੀਤੀ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਸੜਕ ਹਾਦਸਾ ਰਾਤ ਕਰੀਬ 2:45 ਵਜੇ ਉੱਪਰ ਦਾਣਾ ਮੰਡੀ ਦੇ ਸਾਹਮਣੇ ਪੁਲ ਉੱਪਰ ਹੋਇਆ। ਹਾਦਸਾ ਦੌਰਾਨ ਦਿਲਜਾਨ ਗੱਡੀ ਵਿੱਚ ਇਕੱਲਾ ਸੀ ਅਤੇ ਦੇਰ ਰਾਤ ਜਲੰਧਰ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਸੀ। ਜੰਡਿਆਲਾ ਗੁਰੂ ਥਾਣੇ ਦੇ ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਹਾਦਸੇ ਮਗਰੋਂ ਉਥੋਂ ਲੰਘ ਰਹੇ ਆਨੰਦਪੁਰ ਸਾਹਿਬ ਵਾਲੇ ਯਾਤਰੂਆਂ ਨੇ ਦਿਲਜਾਨ ਨੂੰ ਗੱਡੀ ਵਿੱਚੋਂ ਕੱਢ ਕੇ ਨੇੜਲੇ ਹਸਪਤਾਲ ਵਿੱਚ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਕਰਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਦਿਲਜਾਨ ਦੀ ਕਾਰ ਤੇਜ਼ ਰਫ਼ਤਾਰ ਵਿੱਚ ਸੀ, ਜਦੋਂ ਕਾਰ ਪੁਲ ਉਪਰ ਪਹੁੰਚੀ ਤਾਂ ਉਹ ਪਿੱਛੋਂ ਕਿਸੇ ਚੀਜ਼ ਵਿੱਚ ਟਕਰਾ ਗਈ, ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਤਬਾਹ ਹੋ ਗਿਆ। ਰਾਹਗੀਰਾਂ ਨੇ ਹਾਦਸੇ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਅਤੇ ਦਿਲਜਾਨ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।

Real Estate