ਡੰਡੇ ਦੇ ਜ਼ੋਰ ਨਾਲ ਦੁਆਈ ਕਰੋਨਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

271

ਬਠਿੰਡਾ, 27 ਮਾਰਚ

ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਸੜਕੀ ਆਵਾਜਾਈ ਠੱਪ ਕਰਨ ਦੇ ਸੱਦੇ ਨੂੰ ਪੁਲੀਸ ਨੇ ਸਖ਼ਤੀ ਨਾਲ ਲਾਗੂ ਕਰਵਾਇਆ। ਪੁਲੀਸ ਨੇ ਥਾਂ-ਥਾਂ ਸੜਕਾਂ ‘ਤੇ ਰੋਕਾਂ ਲਾ ਕੇ ਵਾਹਨਾਂ ਦਾ ਚੱਕਾ ਜਾਮ ਕੀਤਾ। ਇਸ ਕਾਰਵਾਈ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੱਸਾਂ, ਆਟੋ ਅਤੇ ਹੋਰ ਵਾਹਨ ਘੰਟੇ ਭਰ ਲਈ ਰਸਤੇ ਵਿੱਚ ਰੁਕੇ ਰਹੇ। ਰੁਕਾਵਟਾਂ ਸਦਕਾ ਰੁਕੇ ਬਹੁਤੇ ਲੋਕਾਂ ਨੇ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਆਲੋਚਨਾ ਕਰਦਿਆਂ ‘ਤੁਗ਼ਲਕੀ ਫ਼ੁਰਮਾਨ’ ਗਰਦਾਨਿਆ। ਖੱਜਲ ਖੁਆਰ ਹੋ ਰਹੇ ਬੱਸ ਮੁਸਾਫਿਰਾਂ ਨੇ ਵਿਰੋਧ ਵਿੱਚ ਬਠਿੰਡਾ ਦੇ ਬੱਸ ਅੱਡੇ ਅੰਦਰ ਧਰਨਾ ਲਾ ਕੇ ਪ੍ਰਸ਼ਾਸਨ ਦੀ ਮੁਰਦਾਬਾਦ ਵੀ ਕੀਤੀ।

Real Estate