ਭਾਰਤ ਪਾਕਿਸਤਾਨ -ਦੋਸਤੀ ਵੱਲ ਨੂੰ ਕਦਮ

323

ਦੋਵੇ ਮੁਲਖਾਂ ਦਾ ਇਹ ਤਣਾਅ ਜਦੋ ਕਰਤਾਰਪੁਰ ਜਾਣੋ ਰੋਕਿਆ ਗਿਆ ਉਸ ਵੇਲੇ ਕਿਉ ਨਹੀਂ ਘਟਾਇਆ ਗਿਆ ਇਸ ਗੱਲ ਦਾ ਗਿਲਾ ਤਾਂ ਕੀਤਾ ਜਾ ਸਕਦਾ ਪਰ ਇੱਕ ਪੰਜਾਬੀ ਹੋਣ ਨਾਤੇ ਸਾਡੇ ਲਈ ਇਹ ਚੰਗੀ ਖਬਰ ਹੈ ਕਿ ਇਹਨਾਂ ਦੋਵਾ ਮੁੱਲਖਾਂ ਦੇ ਕਰਤੇ ਧਰਤੇ ਸ਼ਾਂਤੀ ਵੱਲ ਨੂੰ ਵੱਧ ਰਹੇ ਨੇ, ਕਿਉਕਿ ਦਿੱਲੀ ਤੇ ਇਸਲਾਮਾਬਾਦ ਵੱਲੋ ਬਣਾਈਆ ਨੀਤੀਆਂ ਦਾ ਖਾਮਿਆਜਾ ਜਿੱਥੇ ਦੋਵੇ ਕਸ਼ਮੀਰ ਝੱਲਦੇ ਨੇ ਉੱਥੇ ਹੀ ਅੰਮ੍ਰਿਤਸਰ ਅਤੇ ਲਾਹੌਰ ਨੂੰ ਵੀ ਭੁਗਤਣਾ ਪੈਦਾ ਹੈ।
ਬਲੂਮਬਰਗ ਅਤੇ ਅਲਜ਼ਜੀਰਾ ਵਰਗੇ ਮੀਡੀਆ ਅਦਾਰਿਆ ਦਾ ਕਹਿਣਾ ਹੈ ਕੀ ਦੁਬਈ ਇਸ ਮਿੱਤਰਤਾ ‘ਚ ਅਹਿਮ ਰੋਲ ਨਿਭਾ ਰਿਹਾ ਹੈ।ਦੁਨੀਆ ਦੇ ਨਵੇ ਬਣੇ ਸਰਪੰਚ ਸਾਹਬ ਜੋਇ ਬਾਇਡਨ ਵੀ ਇਸ ਸੰਧੀ ਦੇ ਹਾਮੀ ਜਾਪਦੇ ਨੇ। ਜੇਕਰ ਆਪਾਂ ਨਿਰਪੱਖ ਹੋਕੇ ਗੱਲ ਕਰੀਏ ਤਾਂ ਸੱਚੀ ਗੱਲ ਤਾਂ ਇਹ ਹੈ ਕੀ ਕਰਤਾਰਪੁਰ ਲਾਂਘਾ ਖੋਲਕੇ ਪਾਕਿਸਤਾਨ ਨੇ ਤਾਂ ਬੜਾ ਵੱਡਾ ਸੰਕੇਤ ਦਿੱਤਾ ਸੀ ਮਿੱਤਰਤਾ ਦਾ ਅਤੇ ਇਹ ਗੱਲ ਵੀ ਪਹਿਲਾ ਤੋ ਹੀ ਸਾਹਮਣੇ ਆ ਚੁੱਕੀ ਹੈ ਤੇ ਜਿਸਨੂੰ ਪਾਕਿਸਤਾਨ ਦੇ ਕਈ ਪੱਤਰਕਾਰ ਖਾਸ ਕਰਕੇ ਰਾਊਫ ਕਲਾਸਾਰਾ ਤੇ ਹੋਰ ਬੁੱਧੀਜੀਵੀ ਆਖ ਚੁੱਕੇ ਨੇ ਕੇ ਮੌਜੂਦਾ ਪਾਕਿ ਆਰਮੀ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਭਾਰਤ ਦੇ ਖਿਲਾਫ ਕੋਈ ਨਫਰਤ ਨਹੀ ਰੱਖਦੇ ਤੇ ਇਮਰਾਨ ਖਾਨ ਸਾਹਬ ਪਹਿਲੇ ਦਿਨੋ ਹੀ ਭਾਰਤ ਨਾਲ ਚੰਗੇ ਸਬੰਧਾਂ ਦੇ ਹਾਮੀ ਨੇ।
ਪਰ ਮੋਦੀ ਹਕੂਮਤ ਨੇ ਜਿਸ ਤਰ੍ਹਾਂ ਦਾ ਅਕਸ ਆਪਣਾਂ ਲੋਕਾਂ ‘ਚ ਬਣਾਇਆ ਹੈ। ਪਾਕਿਸਤਾਨ ਨਾਲ ਮਿੱਤਰਤਾ ਉਹਨਾ ਦੇ ਉਸ ਅਕਸ ਦੇ ਹੱਕ ‘ਚ ਨਹੀ ਜਾਂਦੀ।ਸ਼ਾਇਦ ਇਸੇ ਲਈ ਅੱਜ ਤੱਕ ਇਸ ਪਾਸੇ ਨੂੰ ਉਹਨਾਂ ਕੋਈ ਕਦਮ ਨਹੀਂ ਸੀ ਚੁੱਕਿਆ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਚੀਨ ਵਾਲੀ ਸਰਹੱਦ ਉੱਪਰ ਪੈਦਾ ਹੋਏ ਨੇ (ਇਸ ਸ਼ਾਂਤੀ ਦਾ ਇੱਕ ਵੱਡਾ ਫਾਇਦਾ ਚਾਇਨਾ ਨੂੰ ਵੀ ਹੈ ਕਿਉਕਿ ਉਸਦਾ ਸੀ-ਪੈਕ ਪ੍ਰੋਜਕੈਟ ਇਸ ਸੰਧੀ ਨਾਲ ਸੁਰੱਖਿਅਤ ਹੁੰਦਾ) ਅਤੇ ਜਿਵੇ ਅਫਗਾਨੀਸਤਾਨ ਵਿੱਚ ਵੱਡੇ ਬਦਲਾਅ ਹੋਣ ਦੀ ਉਮੀਦ ਹੈ ਜਦੋ ਅਮਰੀਕਾ ਉੱਥੋ ਨਿੱਕਲਦਾ ਹੈ ਤਾਂ ਇਹ ਵੀ ਕਾਰਣ ਨੇ ਕਿ ਭਾਰਤ ਪਾਕਿਸਤਾਨ ਨਾਲ ਸ਼ਾਂਤੀ ਚਾਹੁੰਦਾ ਹੈ।
ਪਰਮਾਣੂ ਹਥਿਆਰ ਹੋਣ ਕਰਕੇ ਦੋਵੇ ਮੁੱਲਖ ਇਹ ਜਾਣਦੇ ਨੇ ਕਿ ਇੱਕ ਦੂਸਰੇ ਨਾਲ ਉਹ ਲੜ੍ਹ ਨਹੀ ਸਕਦੇ ਪਰ ਆਪਣੇ ਘਰੇਲੂ ਮਸਲਿਆਂ ਤੋ ਆਵਾਮ ਦਾ ਧਿਆਨ ਦੂਸਰੇ ਪਾਸੇ ਕਰਨ ਲਈ ਇੱਕ ਦੂਸਰੇ ਨਾਲ ਪੇਚਾ ਪਾਈ ਰੱਖਦੇ ਨੇ ਹਾਂਲਾਕਿ ਦੋਵਾਂ ਮੁੱਲਖਾਂ ਦੀ ਵਿੱਤੀ ਹਾਲਤ ਇੰਨੀ ਕਮਜੋਰ ਹੈ ਕਿ ਕਹਿਣ ਦੀ ਲੋੜ ਨਹੀ। ਭਾਰਤ ਅੰਦਰ ਜਿੱਥੇ ਹਰ ਸਰਕਾਰੀ ਅਦਾਰਾ ਵੇਚਿਆ ਜਾ ਰਿਹਾ ਹੈ ਉੱਥੇ ਹੀ ਪਾਕਿਸਤਾਨ ਦੇ ਵਿੱਤ ਮੰਤਰੀ ਹਫੀਜ ਸ਼ੇਖ ਨੂੰ ਤਾਂ ਉੱਥੋ ਦੀਆਂ ਵਿਰੋਧੀ ਧਿਰਾਂ ਕਹਿੰਦੀਆ ਹੀ IMF(International monetary fund)ਦਾ ਬੰਦਾ ਨੇ ਕਿਉਕਿ IMF ਤੋ ਲਏ ਕਰਜੇ ਨਾਲ ਹੀ ਖਾਨ ਸਾਹਬ ਪਾਕਿਸਤਾਨ ਚਲਾ ਰਹੇ ਨੇ।
ਆਪਣੇ ਅੰਦੂਰਨੀ ਹਲਾਤ ਵੇਖਦਿਆ ਚੰਗੀ ਗੱਲ ਹੋਵੇ ਜੇਕਰ ਦੋਵੇ ਮੁੱਲਖਾਂ ਦੀਆ Establishments ਅਮਨ ਦੇ ਰਾਹ ਤੇ ਤੁਰਨ ਅਤੇ ਆਪਣੀ-੨ ਆਵਾਮ ਦੀਆ ਮੁਸ਼ਕਿਲਾਂ ਦੂਰ ਕਰਨ।
ਜੇਕਰ ਪੰਜਾਬ ਵਾਲਾ ਲਾਂਘਾ ਪਾਕਿਸਤਾਨ ਲਈ ਖੁੱਲਦਾ ਹੈ ਅਤੇ ਇਸ ਪਾਸਿਓ ਵਪਾਰ ਸ਼ੁਰੂ ਹੁੰਦਾ ਹੈ ਤਾਂ ਪੰਜਾਬ ਦੇ ਅਤੇ ਉੱਤਰੀ ਭਾਰਤ ਦੇ ਖਿੱਤੇ ਅੰਦਰ ਖੁਸ਼ਹਾਲੀ ਆ ਸਕਦੀ ਹੈ ਹਾਂ ਜੇਕਰ ਇੱਥੋ ਦੇ ਲੀਡਰ ਦਿੱਲੀ ਵਾਲੀ ਕੇਂਦਰ ਸਰਕਾਰ ਮੂਹਰੇ ਨਿਧੱੜਕ ਹੋਕੇ ਆਪਣੇ ਲੋਕਾਂ ਦੇ ਲਈ ਖੜ ਸਕਦੇ ਹੋਣ।
ਦਵਿੰਦਰ ਸੌਮਲ
00447931709701

Real Estate