ਕਿਸਾਨਾਂ ਦੇ ਸਮਰਥਨ ‘ਚ ਸਿਆਸੀ ਪਾਰਟੀਆਂ ਵੀ ਸੜਕਾਂ ‘ਤੇ, ਕਰ ਰਹੇ ਵਿਰੋਧ-ਪ੍ਰਦਰਸ਼ਨ

187

ਨਵੀਂ ਦਿੱਲੀ : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਕਈ ਜਥੇਬੰਦੀਆਂ ਦੇ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਭਾਰਤ ਬੰਦ ਐਲਾਨ ਕੀਤਾ ਹੈ। ਇਹ ਭਾਰਤ ਬੰਦ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਰਹੇਗਾ। ਸੰਯੁਕਤ ਕਿਸਾਨ ਮੋਰਚਾ ਮੁਤਾਬਕ ਕਿਸਾਨ ਅੰਦੋਲਨ ਦੇ 120 ਦਿਨ ਪੂਰੇ ਹੋਣ ’ਤੇ ‘ਭਾਰਤ ਬੰਦ’ ਕੀਤਾ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਦਿੱਲੀ ਬਾਰਡਰਾਂ ’ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ਅਨੁਸਾਰ 26 ਮਾਰਚ ਨੂੰ ਸੰਪੂਰਨ ਰੂਪ ਨਾਲ ਭਾਰਤ ਬੰਦ ਰਹੇਗਾ ਤੇ ਕਿਸਾਨ ਦਾਅਵਾ ਕਰ ਰਹੇ ਹਨ ਕਿ ਦਿੱਲੀ ਅੰਦਰ ਵੀ ਭਾਰਦ ਦਾ ਪ੍ਰਭਾਵ ਦੇਖਿਆ ਜਾਵੇਗਾ। ਉਥੇ ਰਾਜਧਾਨੀ ਦਿੱਲੀ, ਹਰਿਆਣਾ ਤੇ ਪੰਜਾਬ ’ਚ ਪੁਲਿਸ ਚੌਕਸੀ ਵਰਤ ਰਹੀ ਹੈ। ਪੰਜਾਬ ’ਚ ਸੜਕ ਤੇ ਰੇਲ ਆਵਾਜਾਈ ਨੂੰ ਰੋਕਣ ਲਈ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਬੰਦ ਰਹੇਗਾ।
Real Estate