ਆਸਟਰੇਲੀਆ: ਅਸਥਾਈ ਵੀਜ਼ਾ ਧਾਰਕਾਂ ਦੀ ਵਾਪਸੀ ਦੀ ਆਸ ਜਾਗੀ

616

ਬ੍ਰਿਸਬੇਨ:ਆਸਟਰੇਲਿਆਈ ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰਕ ਮਾਮਲਿਆਂ  ਬਾਰੇ ਮੰਤਰੀ ਐਲਕਸ ਹਾਕ ਨੇ ਸੱਜਰੇ ਬਿਆਨ ’ਚ ਕਿਹਾ ਹੈ ਕਿ ਅਸਥਾਈ ਵੀਜ਼ਾ  ਧਾਰਕਾਂ ਦੀ ਜਲਦ ਵਾਪਸੀ ਲਈ ਠੋਸ ਯੋਜਨਾ ਬਣਾਈ ਜਾ ਰਹੀ ਹੈ। ਇਸ ਨਾਲ ਦੇਸ਼ ਤੋਂ ਬਾਹਰ ਫ਼ਸੇ ਅਸਥਾਈ ਵੀਜ਼ਾ ਧਾਰਕਾਂ, ਕੌਮਾਂਤਰੀ ਵਿਦਿਆਰਥੀਆਂ ਅਤੇ ਹਜ਼ਾਰਾਂ  ਪਰਵਾਸੀਆਂ ਦੀ ਵਾਪਸੀ ਦੀਆਂ ਆਸਾਂ ਸੁਰਜੀਤ ਹੋ ਗਈਆਂ ਹਨ। ਹਾਕ ਮੁਤਾਬਕ ਦੇਸ਼ ਦੀ  ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਸਥਾਈ ਵੀਜ਼ਾ ਧਾਰਕਾਂ ਦਾ ਅਹਿਮ ਯੋਗਦਾਨ ਹੈ, ਜਿਸ ਕਰਕੇ  ਸਰਕਾਰ ਵੱਲੋਂ ਕੋਵਿਡ ਟੀਕਾਕਰਨ ਪ੍ਰੋਗਰਾਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਕਿ ਕੌਮਾਂਤਰੀ ਵਿਦਿਆਰਥੀਆਂ ਅਤੇ ਸੈਲਾਨੀਆਂ ਸਮੇਤ ਅਸਥਾਈ ਪਰਵਾਸੀਆਂ ਨੂੰ ਜਲਦ ਪ੍ਰਵੇਸ਼ ਮਿਲ ਸਕੇ। ਸਰਕਾਰੀ ਅੰਕੜਿਆਂ ਮੁਤਾਬਕ 10 ਜਨਵਰੀ 2021 ਤੱਕ ਕੁੱਲ 1,64,485 ਸਟੂਡੈਂਟ ਵੀਜ਼ਾ ਧਾਰਕ ਆਸਟਰੇਲੀਆ ਤੋਂ ਬਾਹਰ ਸਨ, ਜਿਨ੍ਹਾਂ ’ਚੋਂ ਲਗਪਗ 12,740 ਵਿਦਿਆਰਥੀ ਭਾਰਤ ਤੋਂ ਸਨ। ਦਸੰਬਰ 2020 ਵਿੱਚ ਆਸਟਰੇਲੀਆ ਵਿੱਚੋਂ ਤਕਰੀਬਨ ਛੇ ਲੱਖ ਅਸਥਾਈ ਵੀਜ਼ਾ ਧਾਰਕ ਜੱਦੀ  ਦੇਸ਼ਾਂ ਨੂੰ ਪਰਤੇ ਸਨ।

Real Estate