ਬਿੱਟੂ ਵਲੋਂ ਪ੍ਰਧਾਨ ਮੰਤਰੀ ਦੇ ਸਦਨ ਵਿਚੋਂ ਗੈਰ ਹਾਜ਼ਰ ਰਹਿਣ ਦੇ ਦੋਸ਼ ਮਗਰੋਂ ਮੋਦੀ ਹਾਜ਼ਰ ਹੋ ਗਏ

234

ਨਵੀਂ ਦਿੱਲੀ, 25 ਮਾਰਚ

ਲੋਕ ਸਭਾ ਵਿਚ ਵੀਰਵਾਰ ਨੂੰ ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਰੈਲੀਆਂ ਵਿਚ ਰੁੱਝੇ ਹੋਏ ਹਨ ਅਤੇ ਸਦਨ ਵਿਚ ਨਹੀਂ ਆ ਰਹੇ। ਹਾਲਾਂਕਿ ਵਿਰੋਧ ਦੇ ਇਨ੍ਹਾਂ ਦੋਸ਼ਾਂ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਸਦਨ ਵਿੱਚ ਪਹੁੰਚ ਗਏ। ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਲਈ ਕਾਂਗਰਸ ਦਾ ਨੇਤਾ ਬਣੇ ਰਵਨੀਤ ਸਿੰਘ ਬਿੱਟੂ ਨੇ ਸਦਨ ਵਿੱਚ ਪ੍ਰਸ਼ਨ ਕਾਲ ਖ਼ਤਮ ਹੁੰਦੇ ਹੀ ਕਿਹਾ ਕਿ ਪੂਰਾ ਬਜਟ ਸੈਸ਼ਨ ਖ਼ਤਮ ਹੋ ਗਿਆ ਸੀ ਪਰ “ਪ੍ਰਧਾਨ ਮੰਤਰੀ ਕਿੱਥੇ ਹਨ?” ਉਨ੍ਹਾਂ ਕਿਹਾ, “ਜੇ ਪ੍ਰਧਾਨ ਮੰਤਰੀ ਨੂੰ ਮਿਲਣਾ ਹੋਵੇ ਤਾਂ ਕੀ ਉਨ੍ਹ ਨੂੰ ਪੱਛਮੀ ਬੰਗਾਲ ਦੀ ਰੈਲੀ ਵਿਚ ਜਾਣਾ ਪਵੇਗਾਹੈ?” ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਵਿਰੋਧੀ ਧਿਰ ਦਾ ਦੋਸ਼ ਗਲਤ ਹੈ ਅਤੇ ਪ੍ਰਧਾਨ ਮੰਤਰੀ ਇਸ ਸਦਨ ਵਿੱਚ ਆਏ ਸਨ। ਇਸ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਮੈਂਬਰਾਂ ਅਤੇ ਸਰਕਾਰ ਦੇ ਕੁਝ ਮੰਤਰੀਆਂ ਦਰਮਿਆਨ ਬਹਿਸ ਵੀ ਹੋਈ। ਹਲਾਂਕਿ ਕੁੱਝ ਦੇਰ ਬਾਅਦ ਮੋਦੀ ਸਦਨ ਵਿੱਚ ਪੁੱਜ ਗਏ ਤੇ ਇਸ ਦੌਰਾਨ ਭਾਜਪਾ ਮੈਂਬਰਾਂ ਨੇ ਜੈ ਸ੍ਰੀ ਰਾਮ ਤੇ ਪਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਏ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਸਦਨ ਵਿੱਚ ਮੌਜੂਦ ਸਨ।

Real Estate