ਪੰਜਾਬ ਦੇ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁੱਲਖੁਰਾਣਾ ਦਾ ਦੇਹਾਂਤ

179

ਲੰਬੀ, 23 ਮਾਰਚ

ਪੰਜਾਬ ਦੇ ਸਾਬਕਾ ਪੰਚਾਇਤ ਰਾਜ ਮੰਤਰੀ ਅਤੇ ਲੰਬੀ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਗੁਰਨਾਮ ਸਿੰਘ ਅਬੁੱਲਖੁਰਾਣਾ ਨਹੀਂ ਰਹੇ। ਗੁਰਦਿਆਂ ਦੀ ਬਿਮਾਰੀ ਕਾਰਨ ਅੱਜ ਉਨ੍ਹਾਂ ਚੰਡੀਗੜ੍ਹ ਰਿਹਾਹਿਸ਼ ’ਤੇ ਆਖ਼ਰੀ ਸਾਹ ਲਿਆ। 90 ਸਾਲਾ ਸ੍ਰੀ ਅਬੁੱਲਖੁਰਾਣਾ 1992-1997 ਦੌਰਾਨ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ। ਉਨ੍ਹਾਂ ਦੇ ਛੋਟੇ ਪੁੱਤਰ ਜਗਪਾਲ ਸਿੰਘ ਅਬੁੱਲਖੁਰਾਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਨ। ਸਾਬਕਾ ਮੰਤਰੀ ਦਾ ਅੰਤਮ ਸੰਸਕਾਰ 24 ਮਾਰਚ ਨੂੰ ਉਨ੍ਹਾਂ ਦੇ ਜੱਦੀ ਪਿੰਡ ਪਿੰਡ ਅਬੁੱਲਖੁਰਾਣਾ (ਬਲਾਕ ਲੰਬੀ) ਵਿਖੇ ਸਵੇਰੇ ਸਾਢੇ 11 ਵਜੇ ਕੀਤਾ ਜਾਵੇਗਾ।

Real Estate