300 ਰੁਪਏ ਸਸਤਾ ਮਿਲੇਗਾ 14.2 ਕਿੱਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ, ਸਰਕਾਰ ਦੇ ਰਹੀ ਜ਼ਿਆਦਾ ਸਬਸਿਡੀ

185

 ਹਾਲ ਦੇ ਦਿਨਾਂ ‘ਚ ਰਸੋਈ ਗੈਸ ਦੀਆਂ ਕੀਮਤਾਂ ‘ਚ ਬੇਤਹਾਸ਼ਾ ਵਾਧਾ ਹੋਇਆ ਹੈ। ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਿਆ ਹੈ। ਅੰਕੜੇ ਦੱਸਦੇ ਹਨ ਕਿ ਸੱਤ ਸਾਲ ‘ਚ ਘਰੇਲੂ ਰਸੋਈ ਗੈਸ ਸਿਲੰਡਰ (14.2 KG) ਦੀ ਕੀਮਤ ਦੁੱਗਣੀ ਹੋ ਗਈ ਹੈ। ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਇਕ ਸਿਲੰਡਰ ਲਈ ਕਰੀਬ 850 ਰੁਪਏ ਖ਼ਰਚ ਕਰਨੇ ਪੈ ਰਹੇ ਹਨ। ਲਿਹਾਜ਼ਾ, ਚਿੰਤਾ ਵਧਾਉਣ ਵਾਲੀਆਂ ਇਨ੍ਹਾਂ ਖਬਰਾਂ ਦੌਰਾਨ ਇਕ ਸਕੂਨ ਦੇਣ ਵਾਲੀ ਖ਼ਬਰ ਵੀ ਹੈ। ਮੀਡੀਆ ਰਿਪੋਰਟਸ ਮੁਤਾਬਿਕ, ਕੇਂਦਰ ਸਰਕਾਰ ਨੇ ਹਾਲ ਹੀ ‘ਚ ਘਰੇਲੂ ਰਸੋਈ ਗੈਸ ਸਿਲੰਡਰ (14.2Kg) ‘ਤੇ ਮਿਲਣ ਵਾਲੀ ਸਬਸਿਡੀ ਵਧਾ ਦਿੱਤੀ ਹੈ। ਇਨ੍ਹਾਂ ਰਿਪੋਰਟਸ ਦੀ ਮੰਨੀਏ ਤਾਂ ‘ਹੁਣ ਤਕ ਘਰੇਲੂ ਰਸੋਈ ਗੈਸ ‘ਚ ਇਕ ਸਿਲੰਡਰ ‘ਤੇ ਗਾਹਕਾਂ ਨੂੰ 153.86 ਰੁਪਏ ਦਿੱਤੀ ਜਾਂਦੀ ਸੀ, ਜਿਸ ਨੂੰ ਵਧਾ ਕੇ 291.48 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ 174.86 ਰੁਪਏ ਦੀ ਸਬਸਿਡੀ ਇਕ ਸਿਲੰਡਰ ‘ਤੇ ਮਿਲਦੀ ਸੀ, ਜਿਸ ਨੂੰ ਵਧਾ ਕੇ 312.48 ਰੁਪਏ ਕਰ ਦਿੱਤਾ ਗਿਆ ਹੈ। ਯਾਨੀ ਸਬਸਿਡੀ ਮਿਲ ਰਹੀ ਹੈ ਤਾਂ ਰਸੋਈ ਗੈਸ ਵਿਚ ਇਕ ਸਿਲੰਡਰ 300 ਰੁਪਏ ਸਸਤਾ ਮਿਲੇਗਾ।’ LPG Subsidy ਲਈ ਬੈਂਕ ਖਾਤੇ ਤੇ ਰਸੋਈ ਗੈਸ ਕੁਨੈਕਸ਼ਨ ਦਾ ਆਧਾਰ ਨਾਲ ਲਿੰਕ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਸਰਕਾਰ ਸਬਸਿਡੀ ਦੀ ਰਕਮ ਸਿੱਧੇ ਖਾਤੇ ‘ਚ ਟਰਾਂਸਫਰ ਕਰ ਦਿੰਦੀ ਹੈ। ਸਭ ਤੋਂ ਪਹਿਲਾਂ ਇਹ ਜਾਂਚ ਲਓ ਕਿ ਖਾਤੇ ‘ਚ LPG Subsidy ਆ ਰਹੀ ਹੈ ਜਾਂ ਨਹੀਂ, ਜੇਕਰ ਨਹੀਂ ਤਾਂ ਕਾਰਨ ਪਤਾ ਲਗਾਓ ਤੇ ਇਸ ਦਾ ਲਾਭ ਉਠਾਓ।
ਰਸੋਈ ਗੈਸ ਕੀਮਤਾਂ ਨੂੰ ਲੈ ਕੇ ਵਿਰੋਧ ਧਿਰ ਹੰਗਾਮਾ ਕਰ ਰਹੀ ਹੈ। ਦੋਸ਼ ਹੈ ਕਿ 7 ਸਾਲ ਵਿਚ ਰਸੋਈ ਗੈਸ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। 1 ਮਾਰਚ 2014 ਨੂੰ ਰਸੋਈ ਗੈਸ ਸਿਲੰਡਰ (14.2 ਕਿੱਲੋ) ਦੀ ਕੀਮਤ 410.5 ਰੁਪਏ ਸੀ ਜੋ ਕਿ ਹੁਣ 850 ਰੁਪਏ ਪ੍ਰਤੀ ਸਿਲੰਡਰ ਪਹੁੰਚ ਚੁੱਕੀ ਹੈ। ਖਾਸ ਗੱਲ ਇਹ ਵੀ ਹੈ ਕਿ ਇਸ ਤੋਂ ਬਾਅਦ ਵੀ ਸਾਲ ਦਰ ਸਾਲ ਘਰੇਲੂ ਰਸੋਈ ਗੈਸ ਦੀ ਵਿਕਰੀ ਵਧ ਰਹੀ ਹੈ। ਅਪ੍ਰੈਲ 2020 ਤੋਂ ਲੈ ਕੇ ਫਰਵਰੀ 2021 ਦੀ ਮਿਆਦ ‘ਚ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਮੁਕਾਬਲੇ 10.3 ਫ਼ੀਸਦ ਵਧੀ ਹੈ।
Real Estate