ਆਸਟ੍ਰੇਲੀਆ ‘ਚ ਹੜ੍ਹ ਨੇ ਤੋੜਿਆ 100 ਸਾਲ ਦਾ ਰਿਕਾਰਡ, ਅੱਜ ਹਜ਼ਾਰਾਂ ਲੋਕਾਂ ਨੂੰ ਕੱਢਣ ਦੀ ਯੋਜਨਾ

345

ਸਿਡਨੀ: ਆਸਟ੍ਰੇਲੀਆ ‘ਚ ਹੜ੍ਹ ਦਾ ਕਹਿਰ ਬਰਕਰਾਰ ਹੈ। ਅੱਜ ਭਾਵ ਸੋਮਵਾਰ ਨੂੰ ਆਸਟ੍ਰੇਲੀਆ ਅਧਿਕਾਰੀ ਸਿਡਨੀ ਦੇ ਪੱਛਮੀ ‘ਚ ਹੜ੍ਹ ਪ੍ਰਭਾਵਿਤ ਮਹਾਨਗਰਾਂ ਤੋਂ ਹਜ਼ਾਰਾਂ ਤੇ ਲੋਕਾਂ ਨੂੰ ਕੱਢਣ ਦੀ ਯੋਜਨਾ ਬਣਾ ਰਹੇ ਹਨ। ਰਿਪੋਰਟ ਮੁਤਾਬਕ ਅਗਲੇ ਕੁਝ ਦਿਨਾਂ ਲਈ ਹਾਲੇ ਇੱਥੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। 60 ਸਾਲਾਂ ਦੇ ਅੰਦਰ ਸਿਡਨੀ ‘ਚ ਭਿਆਨਕ ਹੜ੍ਹ ਵਾਲੇ ਹਾਲਾਤ ਪੈਦਾ ਹੋ ਗਏ ਹਨ।ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਨਿਊ ਸਾਊਥ ਵੇਲਸ ‘ਚ ਪਿਛਲੇ ਤਿੰਨ ਦਿਨਾਂ ‘ਚ ਬੇਮੌਸਮ ਮੀਂਹ ਹੋ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸਥਿਤੀ ਇੰਨੀ ਬੁਰੀ ਹੋ ਗਈ ਹੈ ਕਿ ਸੜਕਾਂ ਤਲਾਬ ‘ਚ ਤਬਦੀਲ ਹੋ ਗਈਆਂ ਹਨ।

ਹਡ਼੍ਹ ਦਾ ਪਾਣੀ ਦਰਜਨਾਂ ਕਸਬਿਆਂ ਤਕ ਪਹੁੰਚ ਚੁੱਕਾ ਹੈ ਜਿਸ ਦੇ ਚੱਲਦਿਆਂ ਇੱਥੇ ਲੋਕਾਂ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਹੈ। ਲਗਾਤਾਰ ਹੋ ਰਹੀ ਬਾਰਿਸ਼ ਦੇ ਚੱਲਦਿਆਂ ਹਾਜ਼ਾਰਾਂ ਦੀ ਗਿਣਤੀ ‘ਚ ਲੋਕ ਨੂੰ ਆਪਣੇ ਘਰਾਂ ਨੂੰ ਛੱਡ ਕੇ ਦੂਜੀਆਂ ਥਾਵਾਂ ‘ਤੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਗਪਗ 100 ਸਾਲਾਂ ਪਹਿਲਾਂ ਅਜਿਹੀ ਆਫਤ ਆਈ ਸੀ। ਦੇਸ਼ ਦੇ ਕਈ ਥਾਵਾਂ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਤ ਥਾਵਾਂ ‘ਤੇ ਪਹੁੰਚਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ‘ਚ ਇੱਥੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

Real Estate