ਸਿੰਘਪੁਰਾ ‘ਚ ਪੁਲਿਸ ਪਾਰਟੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮੁਕਾਬਲੇ ‘ਚ ਦੋ ਨਿਹੰਗ ਸਿੰਘਾਂ ਦੀ ਮੌਤ

231

ਭਿੱਖੀਵਿੰਡ : ਸਰਹੱਦੀ ਪਿੰਡ ਸਿੰਘਪੁਰਾ ‘ਚ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕਰਨ ਗਈ ਥਾਣਾ ਵਲਟੋਹਾ ਤੇ ਖੇਮਕਰਨ ਦੀ ਸਾਂਝੀ ਪੁਲਿਸ ਪਾਰਟੀ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ‘ਚ ਦੋ ਅਧਿਕਾਰੀ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਘੇਰਾਬੰਦੀ ਕਰ ਕੇ ਮੁਲਜ਼ਮਾਂ ‘ਤੇ ਫਾਇਰਿੰਗ ਕੀਤੀ, ਜਿਸ ‘ਚ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸ੍ਰੀ ਹਜ਼ੂਰ ਸਾਹਿਬ ‘ਚ ਕਤਲ ਮਾਮਲੇ ‘ਚ ਮੁਲਜ਼ਮ ਦੋ ਨਿਹੰਗਾਂ ਨੂੰ ਪੁਲਿਸ ਨੇ ਭਿੱਖੀਵਿੰਡ ਇਲਾਕੇ ‘ਚ ਕਾਬੂ ਕਰਨਾ ਚਾਹਿਆ ਤਾਂ ਨਿਹੰਗਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਥਾਣਾ ਖੇਮਕਰਨ ਦੇ ਐੱਸਐੱਚਓ ਨਰਿੰਦਰ ਸਿੰਘ ਢੋਟੀ ਤੇ ਐੱਸਐੱਚਓ ਵਲਟੋਹਾ ਬਲਵਿੰਦਰ ਸਿੰਘ ਦੇ ਗੁੱਟ ਜ਼ਖਮੀ ਕਰ ਦਿੱਤੇ। ਇਸ ਹਮਲੇ ‘ਚ ਡੀਐੱਸਪੀ ਰਾਜਬੀਰ ਸਿੰਘ ਵਾਲ-ਵਾਲ ਬਚੇ। ਜਦੋਂਕਿ ਪੁਲਿਸ ਵੱਲੋਂ ਚਲਾਈ ਗਈ ਗੋਲ਼ੀ ਨਾਲ ਦੋਵਾਂ ਨਿਹੰਗਾਂ ਦੀ ਮੌਕੇ ‘ਤੇ ਮੌਤ ਹੋ ਗਈ। ਜ਼ਖਮੀ ਥਾਣੇਦਾਰਾਂ ਨੂੰ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ। ਐੱਸਐੱਸਪੀ ਧਰੁਮਨ ਲਿੰਬਾਲੇ ਘਟਨਾ ਸਥਾਨ ‘ਤੇ ਪੁੱਜ ਚੁੱਕੇ ਹਨ। ਫਿਲਹਾਲ ਮੀਡੀਆ ਨੂੰ ਘਟਨਾ ਸਥਾਨ ਤੋਂ ਦੂਰ ਰੱਖਿਆ ਗਿਆ ਹੈ। ਹੋਰ ਉੱਚ ਅਧਿਕਾਰੀ ਮੌਕੇ ‘ਤੇ ਪੁੱਜ ਰਹੇ ਹਨ।
Real Estate