ਦੇਸ਼ ’ਚ ਕਰੋਨਾ ਦੇ 43846 ਨਵੇਂ ਮਰੀਜ਼ ਤੇ 197 ਮੌਤਾਂ

166

ਨਵੀਂ ਦਿੱਲੀ, 21 ਮਾਰਚ

ਭਾਰਤ ਵਿਚ ਪਿਛਲੇ ਚੌਵੀ ਘੰਟਿਆਂ ਵਿਚ ਕਰੋਨਾ ਵਾਇਰਸ ਦੇ 43,846 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇਸ ਸਾਲ ਇਕੋ ਦਿਨ ਸਭ ਤੋਂ ਵੱਧ ਕੇਸ ਹਨ। ਦੇਸ਼ ਵਿੱਚ ਇਸ ਨਾਲ ਕਰੋਨਾ ਮਰੀਜ਼ਾਂ ਦੀ ਗਿਣਤੀ 1,15,99,130 ​​ਹੋ ਗਈ। ਪ੍ਰਾਪਤ ਅੰਕੜਿਆਂ ਅਨੁਸਾਰ ਸਵੇਰੇ ਅੱਠ ਵਜੇ ਤੱਕ ਮਹਾਮਾਰੀ ਕਾਰਨ 197 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 1,59,755 ਤੱਕ ਪਹੁੰਚ ਗਈ। ਪਿਛਲੇ ਸਾਲ 26 ਨਵੰਬਰ ਨੂੰ ਇਕ ਦਿਨ ਵਿੱਚ ਕਰੋਨਾ ਦੇ 44,489 ਮਾਮਲੇ ਦਰਜ ਕੀਤੇ ਗਏ ਸਨ।

Real Estate