ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਤੰਬੂ ਨੂੰ ਅੱਗ ਲੱਗੀ

75

ਨਵੀਂ ਦਿੱਲੀ, 20 ਮਾਰਚ ਦਿੱਲੀ ਦੇ ਸਿੰਘੂ ਸਰਹੱਦ ‘ਤੇ ਕਿਸਾਨਾਂ ਦੇ ਤੰਬੂ ਵਿਚ ਅੱਗ ਲੱਗ ਗਈ। ਪ੍ਰਦਰਸ਼ਨਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਉਸਾਰੀ ਅਧੀਨ ਫਲਾਈਓਵਰ ਦੇ ਨੇੜੇ ਤੰਬੂ ਲਗਾਇਆ ਹੋਇਆ ਸੀ। ਹਾਲਾਂਕਿ ਪੁਲੀਸ ਜਾਂ ਫਾਇਰ ਵਿਭਾਗ ਵੱਲੋਂ ਇਸ ਘਟਨਾ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਅੱਗ ਕਾਰਨ ਤੰਬੂ ਪੂਰੀ ਤਰ੍ਹਾਂ ਸੜ ਗਿਆ। ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਿਆਂ ਵਿਅਕਤੀ ਜ਼ਖ਼ਮੀ ਵੀ ਹੋ ਗਿਆ। ਮੋਰਚੇ ਮੁਤਾਬਕ ਸਿਲੰਡਰ ਵਿਚ ਅੱਗ ਲੱਗਣ ਤੋਂ ਬਾਅਦ ਤੰਬੂ ਸੜ ਗਿਆ ਸੀ। ਇਸ ਕਾਰਨ ਤੰਬੂ ਦੇ ਅੰਦਰ 10 ਤੋਂ 12 ਵਿਅਕਤੀ ਸਨ। ਅੱਗ ਨਾਲ ਪੰਜ ਮੋਬਾਈਲ ਫੋਨ, ਵੀਹ ਗੱਦੇ, 20 ਕੁਰਸੀਆਂ ਅਤੇ ਸੁੱਕਾ ਰਾਸ਼ਨ ਨਸ਼ਟ ਹੋ ਗਿਆ।

Real Estate