ਭਾਰਤ-ਪਾਕਿ ਪਿਛਲੀਆਂ ਗੱਲਾਂ ਭੁਲਾ ਕੇ ਅੱਗੇ ਵੱਧਣ: ਜਨਰਲ ਬਾਜਵਾ

219

ਇਸਲਾਮਾਬਾਦ, 18 ਮਾਰਚ

ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਅਤੀਤ ਨੂੰ ਭੁਲਾ ਕੇ ਅੱਗੇ ਵਧਣ। ਉਨ੍ਹਾਂ ਜ਼ੋਰ ਦਿੱਤਾ ਕਿ ਦੋਵਾਂ ਗੁਆਂਢੀਆਂ ਵਿਚਾਲੇ ਸਾਂਤੀ ਹੋਣ ਨਾਲ ਦੱਖਣੀ ਅਤੇ ਕੇਂਦਰੀ ਏਸ਼ੀਆ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਵਧਣਗੀਆਂ।

ਇਥੇ ਇਸਲਾਮਾਬਾਦ ਸੁਰੱਖਿਆ ਸੰਵਾਦ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਜਨਰਲ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਦਰਮਿਆਨ ਵਿਵਾਦ ਅਤੇ ਮੁੱਦੇ ਦੋਵਾਂ ਗੁਆਂਢੀਆਂ ਵਿਚਾਲੇ ਖੇਤਰੀ ਸ਼ਾਂਤੀ ਅਤੇ ਵਿਕਾਸ ਵਿੱਚ ਵੱਡਾ ਅੜਿੱਕਾ ਹਨ। ਉਨ੍ਹਾਂ ਕਿਹਾ, “ਸਾਨੂੰ ਲੱਗਦਾ ਹੈ ਕਿ ਇਹ ਸਮਾਂ ਅਤੀਤ ਨੂੰ ਭੁਲਾ ਕੇ ਅੱਗੇ ਵਧਣ ਦਾ ਹੈ। ਸਾਰਥਕ ਗੱਲਬਾਤ ਦੀ ਜ਼ਿੰਮੇਵਾਰੀ ਭਾਰਤ ਤੇ ਹੈ। ਦੂਜੇ ਪਾਸੇ ਭਾਰਤ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਪਾਕਿਸਤਾਨ ਨਾਲ ਅਤਿਵਾਦ, ਦੁਸ਼ਮਣੀ ਅਤੇ ਹਿੰਸਾ ਮੁਕਤ ਮਾਹੌਲ ਵਿੱਚ ਸਧਾਰਨ ਗੁਆਂਢੀਆਂ ਵਾਂਗ ਸਬੰਧ ਚਾਹੁੰਦਾ ਹੈ। ਭਾਰਤ ਨੇ ਪਾਕਿਸਤਾਨ ਨੂੰ ਇਹ ਵੀ ਕਿਹਾ ਹੈ ਕਿ ਗੱਲਬਾਤ ਅਤੇ ਅਤਿਵਾਦ ਨਾਲੋਂ ਨਾਲ ਨਹੀਂ ਚਲ ਸਕਦੇ।

Real Estate