ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਅਣਮਿੱਥੇ ਧਰਨੇ ਦੀ ਸ਼ੁਰੂਆਤ

392

ਬਠਿੰਡਾ, 17 ਮਾਰਚ : ਅੱਜ ਯੂਨੀਵਰਸਿਟੀ ਕਾਲਜ ਢਿਲਵਾਂ ਵਿਖੇ ਸਮੂਹ ਹੈਗਟ ਫੈਕਲਟੀ ਅਧਿਆਪਕਾਂ ਵੱਲੋਂ ਪਿ੍ਰੰਸੀਪਲ ਦਫ਼ਤਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨੇ ਦੀ ਸ਼ਰੂਆਤ ਕੀਤੀ ਗਹੀ। ਗੈਸਟ ਫੈਕਲਟੀ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਿਛਲੇ ਇੱਕ ਸਾਲ ਤੋਂ (ਅਪ੍ਰੈਲ 2020) ਤਨਖਾਹਾਂ ਦਾ ਭੁਗਤਾਨ ਨਹੀਂ ਕੀਤਾ ਗਿਆ ਅਤੇ ਈਵਨ ਸਮੈਸਟਰ ਦੀਆਂ ਪ੍ਰਵਾਨਗੀਆਂ ਵੀ ਜਜਾਰੀ ਨਹੀਂ ਕੀਤੀਆਂ। ਅਧਿਆਪਕਾਂ ਵੱਲੋਂ 3 ਵਾਰ ਮੰਗ ਪੱਤਰ ਦੇਣ ਅਤੇ ਵਫਦ ਬਣਾਕੇ ਮਿਲਣ ਦੇ ਬਾਵਜੂਦ ਵੀ ਕਾਲਜ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨਾਂ ਦੀਆਂ ਮੰਗਾਂ ਅਣਸੁਣੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਸਿੱਟੇ ਵੱਜੋਂ ਅਧਿਠਆਪਕ ਆਰਥਿਕ ਤੇ ਮਾਨਸਿਕ ਸੋਸ਼ਨ ਦਾ ਸ਼ਿਕਾਰ ਹੋ ਰਹੇ ਹਨ ਅਤੇ ਸਮੂਹ ਫੈਕਲਟੀ ਵੱਲੋਂ ਕਾਲਜ ਵਿਖੇ ਮਜਬੂਰਨ ਧਰਨਾ ਲਗਾਉਣਾ ਪਿਆ। ਸਮੂਹ ਗੈਸਟ ਫੈਕਲਟੀ ਨੇ ਕਿਹਾ ਕਿ ਜਿੰਨਾਂ ਚਿਰ ਯੂਨੀਵਰਸਿਟੀ ਵੱਲੋਂ ਰਹਿੰਦੀਆਂ ਤਨਖਾਹਾਂ ਜਾਰੀ ਕਰਨ, ਚੱਲ ਰਹੇ ਸਮੈਸਟਰ ਦੀਆਂ ਪ੍ਰਵਾਨਗੀਆਂ ਜਾਰੀ ਕਰਨ ਅਤੇ ਪਹਿਲਾਂ ਮੰਨੀਆਂ ਹੋਰ ਮੰਗਾਂ ਹੋਣ ਤੱਕ ਇਹ ਧਰਨਾ ਜਾਰੀ ਰਹੇਗਾ। ਇਸ ਮੌਕੇ ਗੈਸਟ ਫੈਕਲਟੀ ਅਧਿਆਪਕ ਪ੍ਰੋ. ਹਰਦੀਪ ਸਿੰਘ, ਪ੍ਰੋ. ਦੇਵ ਕਰਨ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਕਮਲਜੀਤ ਕੌਰ, ਸਵਰਨ ਸਿੰਘ, ਅਮਨਦੀਪ ਕੌਰ (ਪੰਜਾਬੀ), ਅਮਨਦੀਪ ਕੌਰ (ਸਰੀਰਕ ਸਿੱਖਿਆ), ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਸੁਖਪਾਲ ਕੌਰ, ਕੁਲਵਿੰਦਰ ਕੌਰ, ਪਿ੍ਰਅੰਕਾ ਹਾਜ਼ਰ ਸਨ।

Real Estate