ਬਟਾਲਾ ਦੇ ਇੱਕੋ ਘਰ ‘ਚ ਕੋਰੋਨਾ ਦਾ ਡਬਲ ਅਟੈਕ, ਦੋ ਸਕੇ ਭਰਾਵਾਂ ਦੀ ਮੌਤ

201

ਗੁਰਦਾਸਪੁਰਪੰਜਾਬ ਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਅਜਿਹੇ ਚ ਸਿਹਤ ਵਿਭਾਗ ਦੀ ਚਿੰਤਾ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਨਾਈਟ ਕਰਫਿਊ ਸਮੇਤ ਹੋਰ ਕਈ ਸਖ਼ਤੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਹੁਣ ਦਿਲ ਨੂੰ ਦਹਿਲਾਉਣ ਵਾਲੀ ਖ਼ਬਰ ਕੋਰੋਨਾ ਨਾਲ ਜੁੜੀ ਹੈ। ਗੁਰਦਾਸਪੁਰ ਦੇ ਬਟਾਲਾ ਦੇ ਇੱਕੋ ਘਰ ਚ ਕੋਰੋਨਾ ਸੰਕਰਮਣ ਨਾਲ ਦੋ ਭਰਾਵਾਂ ਦੀ ਮੌਤ ਦੀ ਖ਼ਬਰ ਹੈ। ਹਾਸਲ ਜਾਣਕਾਰੀ ਮੁਤਾਬਕ ਇੱਕ ਭਰਾ ਦੀ ਮੌਤ ਅੱਜ ਹੋ ਗਈ ਤੇ ਦੂਜਾ ਦਿਨ ਪਹਿਲਾਂ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਿਆ ਸੀ।

ਦੱਸ ਦਈਏ ਕਿ ਮ੍ਰਿਤਕ ਦਾ ਨਾਂ ਲਖਵਿੰਦਰ ਹੈ ਜਦੋਂਕਿ ਉਸ ਦੇ ਭਰਾ ਰਾਜਿੰਦਰ ਦੀ ਵੀ ਕੋਰੋਨਾ ਨੇ ਜਾਨ ਲਈ ਸੀ। ਮ੍ਰਿਤਕ ਲਖਵਿੰਦਰ ਸਿੰਘ ਦਾ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

Real Estate