ਟੁਟ ਕੇ ਅਲੱਗ ਹੋ ਗਿਆ ਅੰਟਾਰਟਿਕਾ ਕੋਲ ਇਕ ਵਿਸ਼ਾਲ ਆਈਸਬਰਗ

305

ਅੰਟਾਰਟਿਕਾ ਕੋਲ ਇਕ ਵਿਸ਼ਾਲ ਆਈਸਬਰਗ ਟੁਟ ਕੇ ਅਲੱਗ ਹੋ ਗਿਆ ਹੈ। ਇਸ ਦੀ ਵਜ੍ਹਾ ਇਸ ’ਚ ਆਈ ਵਿਸ਼ਾਲ ਦਰਾੜ ਹੈ। ਇਸ ਦਾ ਆਕਾਰ ਲਗਪਗ ਗ੍ਰੇਟਰ ਲੰਡਨ ਦੇ ਬਰਾਬਰ ਦੱਸਿਆ ਗਿਆ ਹੈ। ਬਿ੍ਰਟਿਸ਼ ਅੰਟਾਰਟਿਕਾ ਸਰਵੇ ਰਿਸਰਚ ਸੈਂਟਰ ਕੋਲ ਵੱਖ ਹੋਏ ਇਸ ਵਿਸ਼ਾਲ ਹਿਮਖੰਡ ਦਾ ਪਤਾ 16 ਫਰਵਰੀ ਨੂੰ ਇਕ ਹਵਾਈ ਸਰਵੇ ਦੌਰਾਨ ਲੱਗਿਆ ਸੀ। ਬਿ੍ਰਟਿਸ਼ ਅੰਟਾਰਟਿਕਾ ਸਰਵੇ ਰਿਸਰਚ ਸੈਂਟਰ ਦੇ ਡਾਇਰੈਕਟਰ ਜੇਨ ਫਰਾਂਸਿਸ ਦਾ ਕਹਿਣਾ ਹੈ ਕਿ ਇਹ ਬ੍ਰੰਟ ਆਈਸਸ਼ੈਲਫ਼ ਦੇ ਨੇੜੇ ਆ ਰਿਹਾ ਹੈ। ਇਸ ਰਿਸਰਚ ਟੀਮ ਅਨੁਸਾਰ ਇਹ ਕਰੀਬ 1270 ਵਰਗ ਕਿ:ਮੀ ਵੱਡਾ ਹੈ। ਇਸ ਦੀ ਮੋਟਾਈ ਦੀ ਗੱਲ ਕਰੀਏ ਤਾਂ ਇਹ ਕਰੀਬ 150 ਮੀਟਰ ਹੈ। ਵਿਗਿਆਨੀ ਅੰਟਾਰਟਿਕਾ ’ਤੇ ਹੋਣ ਵਾਲੀ ਇਸ ਘਟਨਾ ਨੂੰ ਕਾਲਵਿੰਗ ਕਹਿੰਦੇ ਹਨ।

ਕੀ ਹੁੰਦਾ ਹੈ iceberg- ਆਈਸਬਰਗ ਤਾਜ਼ੇ ਪਾਣੀ ਦੀ ਬਰਫ਼ ਦਾ ਇੱਕ ਵੱਡਾ ਸਖਤ ਟੁਕੜਾ ਹੁੰਦਾ ਹੈ ਜੋ ਕਿਸੇ ਗਲੇਸ਼ੀਅਰ ਜਾਂ ਬਰਫ਼ ਦੇ ਸ਼ੈਲਫ ਨੂੰ ਤੋੜ ਕੇ ਖੁੱਲ੍ਹੇ ਪਾਣੀ ਵਿੱਚ ਸੁਤੰਤਰ ਤੈਰ ਰਿਹਾ ਹੁੰਦਾ ਹੈ. ਬਰਫ਼ੀਲੇ ਬਰਫ਼ ਦੇ ਛੋਟੇ ਛੋਟੇ ਟੁਕੜਿਆਂ ਨੂੰ ਅੰਗਰੇਜ਼ੀ ਵਿਚ “ਬਰਗੀ ਬਿੱਟਸ” ਕਿਹਾ ਜਾਂਦਾ ਹੈ।ਇਹ ਜਿੰਨਾ ਪਾਣੀ ਦੇ ਉਪਰ ਦਿਖ ਰਿਹਾ ਹੁੰਦਾ ਹੈ,ਉਸਤੋਂ ਵੱਧ ਇਹ ਪਾਣੀ ਵਿਚ ਹੁੰਦਾ ਹੈ।ਵਿਗਿਆਨੀਆਂ ਦੇ ਅਨੁਸਾਰ ਬਹੁਤ ਸਾਲ ਪਹਿਲਾਂ titanic ਨਾਮ ਦਾ ਬਹੁਤ ਵਿਸ਼ਾਲ ਜਹਾਜ iceberg ਨਾਲ ਟਕਰਾ ਕੇ ਸਮੁੰਦਰ ਵਿਚ ਡੁੱਬ ਗਿਆ ਸੀ ਤੇ ਬਹੁਤ ਸਾਰੇ ਲੋਕ ਮਾਰੇ ਗਏ ਸਨ।

ਇਸ ਰਿਸਰਚ ਟੀਮ ਨੂੰ ਇਕ ਦਹਾਕਾ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਦੇਖਣ ਨੂੰ ਮਿਲੀ ਸੀ। ਇਸ ਤੋਂ ਪਹਿਲਾਂ ਇਥੇ ਗਲੇਸ਼ੀਅਰ ’ਤੇ ਦਰਾੜ ਦੇਖੀ ਗਈ ਸੀ। ਸ਼ੁਕਰਵਾਰ ਤੋਂ ਪਹਿਲਾਂ ਜਦੋਂ ਇਸ ਦਾ ਹਵਾਈ ਸਰਵੇ ਕੀਤਾ ਗਿਆ ਸੀ, ਉਸ ਸਮੇਂ ਇਹ ਪੂਰੀ ਤਰ੍ਹਾਂ ਨਾਲ ਅਲੱਗ ਨਹੀਂ ਹੋਇਆ ਸੀ ਪਰ ਹੁਣ ਇਹ ਪੂਰੀ ਤਰ੍ਹਾਂ ਨਾਲ ਅਲੱਗ ਹੋ ਚੱੁਕਿਆ ਹੈ। ਬਿ੍ਰਟਿਸ਼ ਹੈਲੀ-6 ਰਿਸਰਚ ਸਟੇਸ਼ਨ ਇਸ ’ਤੇ ਲਗਾਤਾਰ ਨਿਗ੍ਹਾ ਰੱਖ ਰਹੇ ਹਨ। ਇਸ ਅਨੁਸਾਰ ਇਹ ਲਗਾਤਾਰ ਅੱਗੇ ਵੱਧ ਰਹੇ ਹਨ। ਬੀਏਐੱਸ ਡਾਇਰੈਕਟਰ ਦਾ ਇਹ ਵੀ ਕਹਿਣਾ ਹੈ ਕਿ ਉਹ ਇਸ ਲਈ ਲਗਾਤਾਰ ਤਿਆਰੀਆਂ ਕਰ ਰਹੇ ਸਨ।
ਬੀਏਐੱਸ ਦੇ ਡਾਇਰੈਕਟਰ ਸਿਮੋਨ ਗੇਰੋਡ ਅਨੁਸਾਰ ਸਾਲ 2016-17 ’ਚ ਸੁਰੱਖਿਆ ਕਾਰਨਾਂ ਦੀ ਵਜ੍ਹਾ ਨਾਲ ਮੋਬਾਈਲ ਰਿਸਰਚ ਬੇਸ ਨੂੰ ਇਥੇ ਆਈ ਵਿਸ਼ਾਲ ਦਰਾੜ ਦੀ ਵਜ੍ਹਾ ਕਰਕੇ ਦੂਸਰੀ ਥਾਂ ’ਤੇ ਤਬਦੀਲ ਕੀਤਾ ਗਿਆ ਸੀ। ਵਿਗਿਆਨੀਆਂ ਨੂੰ ਇਸ ਦਰਾੜ ਤੋਂ ਬਾਅਦ ਲੱਗਣ ਲੱਗਿਆ ਸੀ ਕਿ ਇਹ ਹਿਮਖੰਡ ਕਦੇ ਵੀ ਅਲੱਗ ਹੋ ਸਕਦਾ ਹੈ। ਇਸ ਮੋਬਾਈਲ ਟੀਮ ’ਚ ਕਰੀਬ 12 ਮੈਂਬਰ ਹਨ। ਇਨ੍ਹਾਂ ਲੋਕਾਂ ਨੇ ਇਸ ਬੇਸ ਨੂੰ ਛੱਡ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਰਦੀਆਂ ਦੇ ਮੌਸਮ ’ਚ ਇਥੇ ਹਾਲਾਤ ਹੋਰ ਜ਼ਿਆਦਾ ਖ਼ਰਾਬ ਹੋ ਜਾਂਦੇ ਹਨ ਤੇ ਇੱਥੇ ਕਿਸੇ ਦਾ ਰਹਿਣਾ ਨਾ-ਮੁਮੁਿਕਨ ਹੋ ਜਾਂਦਾ ਹੈ।

Real Estate