ਯਸ਼ਵੰਤ ਸਿਨਹਾ ਟੀਐੱਮਸੀ ਦੇ ਬਣੇ ਮੀਤ ਪ੍ਰਧਾਨ

166

ਨਵੀਂ ਦਿੱਲੀ, 15 ਮਾਰਚ

ਐਨਡੀਏ ਸਰਕਾਰ ਵਿੱਚ ਮੰਤਰੀ ਰਹੇ ਯਸ਼ਵੰਤ ਸਿਨਹਾ ਜੋ ਇਸੇ ਹਫ਼ਤੇ ਤਿ੍ਣਮੂਲ ਕਾਂਗਰਸ (ਟੀਐੱਮਸੀ) ਵਿੱਚ ਸ਼ਾਮਲ ਹੋਏ ਸਨ ਨੂੰ, ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਵਿੱਚ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਨੂੰ ਟੀਐੱਸੀ ਕੌਮੀ ਵਰਕਿੰਗ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ ਹੈ। ਤਿ੍ਣਮੂਲ ਕਾਂਗਰਸ ਦੇ ਜਨਰਲ ਸਕੱਤਰ ਸੁਬਰਤਾ ਬਖ਼ਸ਼ੀ ਨੇ ਇਸ ਸਬੰਧੀ ਹੁਕਮ ਅੱਜ ਜਾਰੀ ਕੀਤੇ। ਸ੍ਰੀ ਸਿਨਹਾ ਟੀਐੱਮਸੀ ਲਈ ਪ੍ਰਚਾਰ ਕਰਨਗੇ।

Real Estate