ਕਿਸਾਨ ਦਿੱਲੀ ਤੋਂ ਖਾਲੀ ਹੱਥ ਵਾਪਸ ਨਾ ਜਾਣ – ਸਤਿਆਪਾਲ ਮਲਿਕ

227

ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਸਬੰਧੀ ਮੇਘਾਲਿਆ ਦਾ ਰਾਜਪਾਲ ਸਤਿਆਪਾਲ ਮਲਿਕ ਨੇ ਕੇਂਦਰ ਸਰਕਾਰ ਉਪਰ ਵੀ ਸਵਾਲ ਉਠਾਏ । ਉਹਨਾਂ ਕਿਹਾ ਕਿ ਬਿਨਾ ਸਮਝੇ ਹੀ ਕਿਸਾਨਾਂ ਦਾ ਸਤਿਆਨਾਸ ਹੋ ਰਿਹਾ ਹੈ। ਉਹਨਾਂ ਕਿਹਾ , ‘ ਇਸ ਦੇਸ਼ ਵਿੱਚ ਕਿਸਾਨ ਬੁਰੇ ਹਾਲ ਵਿੱਚ ਹੈ। ਦੇਸ਼ ਦਾ ਕਿਸਾਨ ਜਦੋਂ ਤੱਕ ਅਸੰਤੁਸ਼ਟ ਰਹੇਗਾ , ਉਦੋਂ ਤੱਕ ਦੇਸ਼ ਸਰਵਾਈਵ ਨਹੀਂ ਕਰੇਗਾ ,।’ ਐਮਐਸਪੀ ਨੂੰ ਕਾਨੂੰਨੀ ਮਾਨਤਾ ਦੇਣ ਦੀ ਹਮਾਇਤ ਕਰਦੇ ਹੋਏ ਮਲਿਕ ਨੇ ਕਿਹਾ ਕਿ ਇਸ ਮਾਮਲੇ ‘ਚ ਪੀਐਮ ਅਤੇ ਗ੍ਰਹਿ ਮੰਤਰੀ ਨੂੰ ਗੱਲ ਕਰਨੀ ਚਾਹੀਦੀ । ਉਹ ਕਹਿੰਦੇ ਹਨ ਕਿਸਾਨਾਂ ਨੂੰ ਦਿੱਲੀ ਵਿੱਚੋਂ ਖਾਲੀ ਹੱਥ ਨਹੀਂ ਜਾਣ ਦੇਣਾ ਚਾਹੀਦਾ ਅਤੇ ਉਹਨਾਂ ਤੇ ਲਾਠੀਚਾਰਜ ਵੀ ਨਾ ਹੋਵੇ ।
ਮਲਿਕ ਨੇ ਕਿਹਾ , ‘ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦਾ ਰੌਲਾ ਪੈਣ ਮਗਰੋਂ ਮੈਂ ਰਾਤ ਨੂੰ ਫੋਨ ਕਰਕੇ ਉਸਦੀ ਗ੍ਰਿਫ਼ਤਾਰੀ ਰੁਕਵਾਈ ਸੀ ।
ਉਹਨਾ ਇਹ ਵੀ ਕਿਹਾ ਕਿ ਸਿੱਖ ਸਰਦਾਰ ਕਿਸੇ ਵੀ ਗੱਲ ਨੂੰ 300 ਸਾਲ ਤੱਕ ਯਾਦ ਰੱਖਦੇ ਹਨ।
ਮਲਿਕ ਕਹਿੰਦੇ ਹਨ ਕਿ ਮਿਸੇਗ ਗਾਂਧੀ ਨੇ ਬਲੂ ਸਟਾਰ ਕਰਨ ਤੋਂ ਬਾਅਦ ਆਪਣੇ ਫਾਰਮ ਹਾਊਸ ਤੇ ਮਹਾਮ੍ਰਿਤੂਜੈ ਪਾਠ ਕਰਵਾਇਆ ਸੀ । ਅਰੁਣ ਨਹਿਰੂ ਨੇ ਦੱਸਿਆ ਸੀ ਕਿ ਇੰਦਰਾ ਜਾਣਦੀ ਕਿ ਅਕਾਲ ਤਖ਼ਤ ਤੋੜਿਆ ਹੈ ਇਹ ਮੈਨੂੰ ਨਹੀਂ ਛੱਡਣਗੇ ।’
ਬੀਜੇਪੀ ਦੇ ਗਵਰਨਰ ਵੱਲੋਂ ਕਿਸਾਨ ਅੰਦੋਲਨ ਅਤੇ ਵੋਟਾਂ ਦੇ ਜੰਗ ‘ਚ ਅਜਿਹਾ ਬਿਆਨ ਦਿੱਤਾ ਜਾਣਾ ਸਿਆਸੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਿਸ ਨਾਲ ਸਰਕਾਰ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਹਨ। ਮਲਿਕ ਦਾ ਇੱਕ ਸਾਲ ‘ਚ ਤਿੰਨ ਵਾਰ ਤਬਾਦਲਾ ਹੋ ਚੁੱਕਾ ਹੈ ,30 ਸਤੰਬਰ 2017 ਨੂੰ ਉਹਨਾ ਨੂੰ ਬਿਹਾਰ ਦਾ ਰਾਜਪਾਲ ਬਣਾਇਆ ਸੀ । ਪਰ ਇੱਕ ਸਾਲ ਦੇ ਵਿੱਚ ਵਿੱਚ ਹੀ ਉਸਨੂੰ 23 ਅਗਸਤ 2018 ਨੂੰ ਜੰਮੂ-ਕਸ਼ਮੀਰ ਦਾ ਉਪ ਰਾਜਪਾਲ ਬਣਾ ਦਿੱਤਾ । 30 ਅਕਤੂਬਰ 2019 ਨੂੰ ਉਹਨਾਂ ਗੋਆ ਦਾ ਰਾਜਪਾਲ ਬਣਾ ਦਿੱਤਾ ਫਿਰ ਬਦਲੀ ਕਰਕੇ ਮੇਘਾਲਿਆ ਭੇਜ ਦਿੱਤਾ ਸੀ ।

Real Estate