ਦਿੱਲੀ ਬਾਰਡਰ ’ਤੇ ਪੱਕੇ ਮਕਾਨ ਬਣਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕੇਸ ਦਰਜ

194

ਸੋਨੀਪਤ, 13 ਮਾਰਚ

ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ’ਤੇ ਬੈਠੇ ਕਿਸਾਨਾਂ ਨੇ ਨੈਸ਼ਨਲ ਹਾਈਵੇ ’ਤੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਐੱਨਐੱਚਏਆਈ ਅਤੇ ਨਗਰ ਪਾਲਿਕਾ ਨੇ ਇਸ ਕਾਰਨ ਕਿਸਾਨਾਂ ਖਿਲਾਫ ਕੇਸ ਦਰਜ ਕਰਵਾਏ ਹਨ। ਐੱਨਐੱਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਆਨੰਦ ਤੇ ਨਗਰ ਪਾਲਿਕਾ ਕੁੰਡਲੀ ਦੇ ਪਵਨ ਦੇ ਬਿਆਨ ‘ਤੇ ਪੁਲੀਸ ਨੇ ਕਈ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਪਿਆਊ ਮਨਿਅਰੀ ਅਤੇ ਕੇਐੱਫਸੀ ਕੁੰਡਲੀ ਨੇੜੇ ਕਿਸਾਨ ਹਾਈਵੇਅ ‘ਤੇ ਪੱਕੇ ਮਕਾਨ ਬਣਾ ਰਹੇ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਪੱਕੇ ਮਕਾਨ ਬਣਾਉਣਗੇ ਅਤੇ ਇਥੇ ਕਿਸਾਨ ਨਗਰ ਵਿਚ ਵਸਾਉਣਗੇ। ਕਿਸਾਨ ਪੱਕੇ ਮਕਾਨ ਬਣਾਉਣ ਤੋਂ ਰੋਕਣ ਲਈ ਅੱਜ ਮੀਟਿੰਗ ਕਰਨੇ। ਦੂਜੇ ਪਾਸੇ ਕਿਸਾਨ 15 ਮਾਰਚ ਨੂੰ ਸਰਕਾਰੀ ਅਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਉਣ ਦੀ ਤਿਆਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨ 107 ਦਿਨਾਂ ਤੋਂ ਕੁੰਡਲੀ ਸਰਹੱਦ ‘ਤੇ ਹੜਤਾਲ ਕਰ ਰਹੇ ਹਨ। ਹੇਠਲੀਆਂ ਤਸਵੀਰਾਂ ਟਿਕਰੀ ਬਾਰਡਰ ’ਤੇ ਕੀਤੀ ਜਾ ਰਹੀ ਉਸਾਰੀ ਦੀਆਂ ਹਨ। ਟਿਕਰੀ ਬਾਰਡਰ ’ਤੇ  ਕਿਸਾਨ ਸੋਸ਼ਲ ਆਰਮੀ ਵੱਲੋਂ ਪੱਕੀਆਂ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਆਰਮੀ ਦੇ ਬੁਲਾਰੇ ਅਨਿਲ ਮਲਿਕ ਨੇ ਕਿਹਾ, ” ਇਹ ਮਕਾਨ ਮਜ਼ਬੂਤ ਤੇ ਸਥਾਈ ਤੇ ਇਹੋ ਜਿਹੇ ਮਕਾਨਾਂ ਦੀ ਮੰਗ ਕਿਸਾਨਾਂ ਵੱਲੋਂ ਕੀਤੀ ਗਈ ਸੀ। ਹੁਣ ਤੱਕ ਇਕੇ 25 ਮਕਾਨ ਉਸਾਰੇ ਜਾ ਚੁੱਕੇ ਹਨ ਤੇ ਅਜਿਹੇ 1000-2000 ਮਕਾਨ ਹੋਰ ਉਸਾਰਨ ਦੀ ਯੋਜਨਾ ਹੈ।”

Real Estate