ਰਿਲਾਇੰਸ ਦੇ ਸਿੰਮ ਵਰਤਣਗੇ ਪਾਵਰਕੌਮ ਦੇ ਮੁਲਾਜ਼ਮ, ਹੋਇਆ ਸਮਝੌਤਾ

331

ਪਟਿਆਲਾ, 10 ਮਾਰਚ

ਪਾਵਰਕੌਮ ਨੇ ਹੁਣ ਰਿਲਾਇੰਸ ਜੀਓ ਮੋਬਾਈਲ ਸਿੰਮ ਵਰਤਣ ਦੀ ਤਿਆਰੀ ਖਿੱਚ ਲਈ ਹੈ। ਪਾਵਰਕੌਮ ਮੈਨੇਜਮੈਂਟ ਤੇ ਰਿਲਾਇੰਸ ਜੀਓ ਵਿੱਚ ਇਸ ਬਾਰੇ ਸਮਝੌਤਾ ਹੋਣ ਵਾਲਾ ਹੈ। ਇਸ ਫੈਸਲੇ ਨੂੰ ਅਗਲੇ ਦਿਨਾਂ ਦੌਰਾਨ ਲਾਗੂ ਵੀ ਕੀਤਾ ਜਾ ਰਿਹਾ ਹੈ। ਹੈਰਾਨੀ ਹੈ ਕਿ ਪੰਜਾਬ ਸਣੇ ਦੇਸ਼ ਦੇ ਹੋਰ ਰਾਜਾਂ ਵਿੱਚ ਜਿਥੇ ਖੇਤੀ ਕਾਨੂੰਨਾਂ ਖ਼ਿਲਾਫ਼਼ ਕਿਸਾਨ ਸੜਕਾਂ ’ਤੇ ਹਨ ਤੇ ਰਿਲਾਇੰਸ ਉਤਪਾਦਾਂ ਦਾ ਬਾਈਕਾਟ ਤੇ ਵਿਰੋਧ ਹੋ ਰਿਹਾ ਹੈ, ਉਥੇ ਪੰਜਾਬ ਦਾ ਹੀ ਅਦਾਰਾ ਉਸ ਨਾਲ ਸਾਂਝ ਪਾ ਰਿਹਾ ਹੈ। ਪਾਵਰਕੌਮ ਦੇ ਪੱਤਰ ਨੰਬਰ 25/9/2522 ਮਿਤੀ 1/3/ 2021, ਜਿਹੜਾ ਉਪ ਮੁੱਖ ਇੰਜਨੀਅਰ ਵੰਡ ਉਤਰ ਜ਼ੋਨ ਜਲੰਧਰ ਵੱਲੋਂ ਭੇਜਿਆ ਜਾ ਰਿਹਾ ਹੈ, ਮੁਤਾਬਕ ਅਦਾਰੇ ਅੰਦਰ ਵੋਡਾਫੋਨ ਮੋਬਾਈਲ ਸਿਮ ਦੀ ਥਾਂ ਹੁਣ ਰਿਲਾਇੰਸ ਜੀਓ ਦੇ ਸਿੰਮ ਜਾਰੀ ਕੀਤੇ ਜਾਣ ਸਬੰਧੀ ਸੂਚਿਤ ਕਰਦਿਆਂ ਵੋਡਾਫੋਨ ਦੇ ਪਹਿਲਾਂ ਤੋਂ ਚੱਲ ਰਹੇ ਸਿੰਮਾਂ ਦਾ ਵੇਰਵਾ ਮੰਗਿਆ ਗਿਆ ਹੈ। ਪਾਵਰਕੌਮ ਦੇ ਸੂਤਰਾਂ ਮੁਤਾਬਿਕ ਰਿਲਾਇੰਸ ਜੀਓ ਦੇ ਘੱਟ ਰੇਟ ਕਾਰਨ ਅਦਾਰੇ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇਸ ਕੰਪਨੀ ਦੇ ਸਿੰਘ ਦਿੱਤੇ ਜਾਣਗੇ। ਅਜਿਹੇ ਸਿੰਮਾਂ ਦੀ ਵਰਤੋਂ ਸਬੰਧੀ ਭਾਵੇਂ ਮੁਲਾਜ਼ਮਾਂ ਨੂੰ ਅਦਾਰੇ ਵੱਲੋਂ ਕੋਈ ਪੈਸਾ ਅਦਾ ਨਹੀ ਕੀਤਾ ਜਾਂਦਾ ਫਿਰ ਵੀ ਫੈਸਲਾ ਲਾਗੂ ਕਰਨ ਦਾ ਅਧਿਕਾਰ ਮੈਨੇਜਮੈਂਟ ਦਾ ਹੈ। ਸੂਤਰਾਂ ਮੁਤਾਬਿਕ ਅਜਿਹੇ ਫੈਸਲੇ ਸਬੰਧੀ ਮਹਿਕਮੇ ਦੀ ਤਰਫੋਂ ਹੁਕਮ ਛੇਤੀ ਜਾਰੀ ਕਰ ਦਿੱਤੇ ਜਾਣਗੇਤੇ ਅਗਲੇ ਕੁਝ ਦਿਨਾਂ ਦੌਰਾਨ ਜਾਂ ਇਸ ਮਹੀਨੇ ਦੇ ਅਖੀਰ ਤੱਕ ਅਦਾਰੇ ਅੰਦਰ ਵੋਡਾਫੋਨ ਦੀ ਥਾਂ ਰਿਲਾਇੰਸ ਜੀਓ ਲੈ ਲਵੇਗਾ।

Real Estate