ਸੈਰ ਕਰਨ ਗਏ ਨੌਜਵਾਨ ਦਾ ਕਤਲ

175

ਸੰਗਰੂਰ : ਸੋਮਵਾਰ ਦੇਰ ਸ਼ਾਮੀ ਪਿੰਡ ਬੀਬੜੀ ’ਚ ਸੈਰ ਕਰਕੇ ਘਰ ਵਾਪਸ ਆ ਰਹੇ ਨੌਜਵਾਨ ਦਾ ਅਣਜਾਣ ਲੋਕਾਂ ਨੇ ਤੇਜ਼ਧਾਰ ਹਧਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਦੇ ਬਾਅਦ ਮੁਲਜ਼ਮ ਨਾਭਾ ਵੱਲ ਫ਼ਰਾਰ ਹੋ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਪਿੰਡ ਬੀਬੜੀ ਦਾ 23 ਸਾਲ ਦਾ ਗੁਰਬਾਜ ਸਿੰਘ ਸੋਮਵਾਰ ਰਾਤ 8 ਵਜੇ ਦੇ ਕਰੀਬ ਪਿੰਡ ਰਜਬਾਹੇ ਤੋਂ ਸੈਰ ਕਰਕੇ ਘਰ ਵਾਪਸ ਆ ਰਿਹਾ ਸੀ। ਜਦ ਉਹ ਪਿੰਡ ਦੇ ਸਰਕਾਰੀ ਪ੍ਰਇਮਰੀ ਸਕੂਲ ਦੇ ਨੇੜੇ ਪਹੁੰਚਿਆ ਤਾਂ ਉੱਥੇ ਖੜ੍ਹੇ ਦੋ ਅਣਜਾਣ ਵਿਆਕਤੀ ਮੋਟਰਸਾਈਕਲ ਸਵਾਰਾਂ ਨੇ ਗੁਰਬਾਜ ਸਿੰਘ ’ਤੇ ਤੇਜ਼ ਹਧਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਸੜਕ ’ਤੇ ਡਿੱਗਾ ਰਿਹਾ। ਘਟਨਾ ਦੇ ਬਾਅਦ ਪਿੰਡ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
Real Estate