ਭਾਰਤ ਸਮੇਤ ਪੰਜ ਦੇਸ਼ਾਂ ‘ਚ ਰਹਿੰਦੀਆਂ ਹਨ ਦੁਨੀਆ ਦੀਆਂ ਸਭ ਤੋਂ ਜ਼ਿਆਦਾ ‘ਨਿਆਣੀਆਂ ਨੂੰਹਾਂ’

253

ਨਵੀਂ ਦਿੱਲੀ : ਔਰਤਾਂ ਦੇਸ਼ ਦੀ ਆਰਥਿਕ ਤਰੱਕੀ ‘ਚ ਯੋਗਦਾਨ ਤੋਂ ਲੈ ਕੇ ਵਿਕਾਸ ਦੇ ਹਰੇਕ ਖੇਤਰ ‘ਚ ਅੱਗੇ ਆ ਰਹੀਆਂ ਹਨ ਪਰ ਅੱਜ ਵੀ ਇਹ ਸਥਿਤੀ ਚਿੰਤਾਜਨਕ ਹੈ ਕਿ ਦੁਨੀਆ ਦੀ ਸਭ ਤੋਂ ਜ਼ਿਆਦਾ ਅਰਥਾਤ ਅੱਧੀਆਂ ਬਾਲ ਵਧੁਆਂ ਭਾਰਤ ਸਮੇਤ ਪੰਜ ਦੇਸ਼ਾਂ ‘ਚ ਰਹਿੰਦੀਆਂ ਹਨ। ਕੌਮਾਂਤਰੀ ਸੰਸਥਾ ਯੂਨੀਸੈੱਫ ਨੇ ਆਪਣੀ ਪਿਛਲੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੁਨੀਆ ਦੀਆਂ ਤਿੰਨ ਵਿਚੋਂ ਇਕ ਬਾਲ ਵਧੁ ਭਾਰਤ ‘ਚ ਹੈ। ਕੌਮਾਂਤਰੀ ਮਹਿਲਾ ਦਿਵਸ ਮੌਕੇ ਯੂਨੀਸੈੱਫ ਦੀ ਇਕ ਰਿਪੋਰਟ ਦੇ ਵਿਸ਼ਲੇਸ਼ਣ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਸੰਸਥਾ ਨੇ ਪੂਰੀ ਦੁਨੀਆ ‘ਚ ਹਾਲ ਦੀ ਸਥਿਤੀ ‘ਤੇ ‘ਕੋਵਿਡ-19 : ਏ ਥ੍ਰੇਟ ਟੂ ਪ੍ਰਰੋਗਰਾਮ ਅਗੈਂਸਟ ਚਾਈਲਡ ਮੈਰਿਜ’ ਵਿਸ਼ੇ ‘ਤੇ ਇਕ ਰਿਪੋਰਟ ਦੇ ਵਿਸ਼ਲੇਸ਼ਣ ‘ਚ ਕਿਹਾ ਕਿ ਦਹਾਕੇ ਦੇ ਅੰਤ ‘ਚ ਪਹਿਲਾਂ ਇਕ ਕਰੋੜ ਵਾਧੂ ਬਾਲ ਵਿਆਹ ਹੋ ਸਕਦੇ ਹਨ। ਉਸ ਨੇ ਇਸ ਪ੍ਰਥਾ ਨੂੰ ਖਤਮ ਕਰਨ ਦੀਆਂ ਸਾਲਾਂ ਦੀ ਤਰੱਕੀ ਲਈ ਖ਼ਤਰਾ ਦੱਸਿਆ। ਯੂਨੀਸੈੱਫ ਨੇ ਕਿਹਾ ਕਿ ਪੂਰੀ ਦੁਨੀਆ ‘ਚ ਅੱਜ ਜੀਵਤ ਲਗਪਗ 65 ਕਰੋੜ ਲੜਕੀਆਂ ਤੇ ਅੌਰਤਾਂ ਦਾ ਵਿਆਹ ਬਚਪਨ ‘ਚ ਹੋਇਆ। ਇਨ੍ਹਾਂ ਵਿਚੋਂ ਅੱਧੀ ਗਿਣਤੀ ਬੰਗਲਾਦੇਸ਼, ਬ੍ਰਾਜ਼ੀਲ, ਇਥੋਪੀਆ, ਭਾਰਤ ਤੇ ਨਾਈਜੀਰੀਆ ‘ਚ ਹੈ। ਸੰਸਥਾ ਨੇ ਕਿਹਾ ਕਿ ਟੀਚੇ ਮੁਤਾਬਕ 2030 ਤਕ ਇਸ ਪ੍ਰਥਾ ਨੂੰ ਸਮਾਪਤ ਕਰਨ ਲਈ ਠੋਸ ਉਪਾਅ ਕੀਤੇ ਜਾਣ ਦੀ ਜ਼ਰੂਰਤ ਹੈ।

ਯੂਨੀਸੈੱਫ ਦੀ ਕਾਰਜਕਾਰੀ ਡਾਇਰੈਕਟਰ ਹੇਨਰੀਤਾ ਫੋਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਇਕ ਸਾਲ ਹੋ ਗਿਆ ਹੈ। ਲੜਕੀਆਂ ਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਪੈਣ ਵਾਲੇ ਪ੍ਰਭਾਵ ਨੂੰ ਘੱਟ ਕਰਨ ਲਈ ਫੌਰੀ ਕਦਮ ਉਠਾਏ ਜਾਣੇ ਚਾਹੀਦੇ। ਸਕੂਲਾਂ ਨੂੰ ਖੋਲ੍ਹ ਕੇ, ਪ੍ਰਭਾਵਸ਼ਾਲੀ ਕਾਨੂੰਨ ਤੇ ਨੀਤੀਆਂ ਬਣਾ ਕੇ, ਸਿਹਤ ਤੇ ਪਰਿਵਾਰਾਂ ਲਈ ਸਮਾਜਿਕ ਸੁਰੱਖਿਆ ਦੇ ਕੇ ਅਸੀਂ ਬਾਲ ਵਿਆਹ ਨੂੰ ਰੋਕ ਸਕਦੇ ਹਨ ਤੇ ਇਕ ਲੜਕੀ ਨੂੰ ਉਸ ਦਾ ਬਚਪਨ ਖੋਹੇ ਜਾਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ‘ਚ ਲਗਪਗ 2.5 ਕਰੋੜ ਬਾਲ ਵਿਆਹ ਹੋਣ ਤੋਂ ਰੋਕੇ ਗਏ। ਯੂਨੀਸੈੱਫ ਇੰਡੀਆ ਦੀ ਪ੍ਰਤੀਨਿਧ ਯਾਸਮੀਨ ਅਲੀ ਹੱਕ ਨੇ ਕਿਹਾ ਕਿ ਭਾਰਤ ‘ਚ ਬਾਲ ਵਿਆਹ ਰੋਕਣ ਲਈ ਸਾਨੂੰ ਸਭ ਤੋਂ ਗ਼ਰੀਬ ਪਰਿਵਾਰਾਂ ‘ਤੇ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਬੱਚੀਆਂ ਦੀ ਪੜ੍ਹਾਈ ਤੇ ਅੱਗੇ ਚੱਲ ਕੇ ਨੌਕਰੀ ਦੇ ਮੌਕੇ ਦੇ ਕੇ ਅਸੀਂ ਕਾਫੀ ਹੱਦ ਤਕ ਇਸ ਪ੍ਰਥਾ ‘ਤੇ ਰੋਕ ਸਕਦੇ ਹਾਂ।

Real Estate