ਜੱਟ ਗੋਡੇ ਤੇ ਗੰਢਾ ਕਿਉਂ ਭੰਨਦਾ ਹੈ ?

631
ਸੁਖਵਿੰਦਰ ਬਰਾੜ
ਪ੍ਰੈਜ਼ੀਡੈਂਟ
ਹੈਲਦੀ ਲਾਈਫਸਟਾਈਲ ਨਾਲੇਜ ਫਾਊਂਡੇਸ਼ਨ ।

“”ਹੈਲਦੀ ਲਾਈਫਸਟਾਈਲ ਦੀਆਂ ਬਰੀਕੀਆਂ “”

ਗੋਡਾ ਵੀ ਜੱਟ ਦਾ ਤੇ ਗੰਢਾ ਵੀ ਜੱਟ ਦਾ ਆਪਾਂ ਨੂੰ ਕੀ ਕਿਵੇਂ ਮਰਜੀ ਭੰਨ੍ਹੇ ।
ਜਦੋਂ ਪਿਛਲੇ ਜਮਾਨੇ ਵਿੱਚ ਸੁਆਣੀਆਂ ਭੱਤਾ ਲੈ ਕੇ ਖੇਤ ਜਾਂਦੀਆਂ ਸਨ ਤਾਂ ਗੰਢਾ ਸਾਬਤ ਲੈ ਕੇ ਜਾਂਦੀਆਂ ਸੀ ਬਗੈਰ ਕੱਟਿਆਂ। ਤੇ ਜਦੋਂ ਜੱਟ ਰੋਟੀ ਖਾਣ ਲਗਦਾ ਸੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਗੰਢਾ ਫੜਾ ਦਿੱਤਾ ਜਾਂਦਾ ਸੀ ਜਦ ਤਕ ਦਾਲ ਸਬਜੀ ਜਾਂ ਚਟਨੀ, ਦਹੀ ,ਮੱਖਣ ਆਦਿ ਤਿਆਰ ਹੁੰਦਾ ਉਦੋਂ ਤੱਕ ਗੰਢਾ ਗੋਡੇ ਤੇ ਰੱਖਕੇ ਭੰਨ ਲਿਆ ਜਾਂਦਾ ।
ਆਓ ਜਾਣੀਏ ਗੋਡੇ ਤੇ ਗੰਢਾ ਭੰਨਣ ਦੇ ਫਾਇਦੇ ਤੇ ਨੁਕਸਾਨ ।
ਦੋਸਤੋ ਗੰਢਾ ” Allium cepa ” ਬਹੁਤ ਹੀ ਗੁਣਕਾਰੀ ਸਬਜੀ ਹੈ ਇਸ ਵਿੱਚ ਇਕ ਅਤੀ ਮਹਤਵਪੂਰਨ ਪਦਾਰਥ ਮੌਜੂਦ ਹੁੰਦਾ ਹੈ ਜਿਸ ਨੂੰ Allicin ਐਲੀਸੀਨ ਕਹਿੰਦੇ ਹਨ । ਪਰ ਰਾਜ ਦੀ ਗੱਲ ਇਹ ਹੈ ਕਿ ਇਹ ਉਦੋਂ ਹੀ ਬਣਦਾ ਹੈ ਜਦੋਂ ਗੰਢੇ ਨੂੰ ਭੰਨਿਆ ਜਾਵੇ ਜਾਂ ਜਖਮੀ ਕੀਤਾ ਜਾਵੇ ਕਿਉਂਕਿ ਜਦੋਂ ਕੀੜੇ ਮਕੌੜੇ ( predators) ਇਹਨੂੰ ਖਾਣ ਦੀ ਕੋਸ਼ਿਸ਼ ਕਰਦੇ ਸੀ ਤਾਂ ਇਹ ਐਲੀਸਨ ਬਣ ਜਾਂਦਾ ਸੀ ।ਇਹ ਇਕ ਗੰਧਕ ਦਾ ਪਦਾਰਥ ਹੈ ਤੇ ਇਹ ਗੰਧਕ ਦੀ ਬਦਬੂ ਇਹਨਾਂ ਸੂਖਸ਼ਮ ਜੀਵਾਂ ਨੂੰ ਦੂਰ ਭਜਾਉਣ ਲਈ ਕਾਫੀ ਸੀ । ਹੁਣ ਸਾਇੰਸਦਾਨਾਂ ਨੇ ਲੱਭਿਆ ਕਿ ਇਹ ਅਨੇਕਾਂ ਬੀਮਾਰੀਆਂ ਤੋਂ ਬਚਾਉਂਦਾ ਹੈ ।
ਐਲੀਸੀਨ ਕਿਵੇਂ ਬਣਦਾ ਹੈ?
ਗੰਢੇ ਦੇ ਸੈੱਲਾਂ ਵਿਚ ਅਲੱਗ ਅਲੱਗ ਜਗਹ ਤੇ ” Alliin” ਐਲੀਨ ਤੇ ” Allinase enzyme” ਐਲੀਨੇਜ ਹੁੰਦੇ ਹਨ ਤੇ ਇਹ ਦੋਵੇਂ ਮਿਲ ਕੇ ਐਲੀਸੀਨ ਬਣਾਉਂਦੇ ਹਨ ਆਕਸੀਜਨ ਦੀ ਮੱਦਦ ਨਾਲ ।
ਹੁਣ ਆਪਾਂ ਆਉਂਦੇ ਹਾਂ ਗੰਢਾ ਭੰਨਣ ਤੇ ਉਹ ਵੀ ਗੋਡੇ ਤੇ। ਦੋਸਤੋ ਆਪਾਂ ਪਹਿਲਾਂ ਤਿੰਨ ਸ਼ਰਤਾਂ ਸਮਝਦੇ ਹਾਂ ਫਿਰ ਦੇਖਾਗੇ ਕਿਹੜਾ ਤਰੀਕਾ ਸਭ ਤੋਂ ਬੇਹਤਰ ਹੈ ਜੋ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ।
ਗੰਢਾ ਭੰਨਣਾ, ਕੂੰਡੇ ਵਿੱਚ, ਰਗੜਨਾ, ਬਰੀਕ ਬਰੀਕ ਕੱਟਣਾ, ਮੋਟੀਆਂ ਮੋਟੀਆਂ ਫਾੜੀਆਂ ਕਰਨਾ ਜਾਂ ਮਿਕਸੀ ਵਿੱਚ ਗੰਢਾ ਤਿਆਰ ਕਰਨਾ ।
ਮੋਟੀਆਂ ਫਾੜੀਆਂ ਕਰਨ ਨਾਲ ਐਲੀਨ ਤੇ ਐਲੀਨੇਜ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦੇ ਕਿਉਂਕਿ ਸਾਰੇ ਸੈਲ ਨਹੀਂ ਟੁੱਟਦੇ ਤੇ ਹਵਾ ਸੈਲਾਂ ਵਿਚਕਾਰ ਨਹੀ ਘੁੰਮਦੀ ।
ਮਿਕਸੀ ਵਿੱਚ ਵੀ ਹਵਾ ਜਾਂ ਆਕਸੀਜਨ ਸੈੱਲ ਵਿਚਲੇ ਐਲੀਨ ਤਕ ਨਹੀ ਪਹੁੰਚਦੀ ਕਿਉਂਕਿ ਗੰਢੇ ਦਾ ਰਸ ਨਿਕਲ ਜਾਂਦਾ ਹੈ ਤੇ ਹਵਾ ਛੂਹ ਨਹੀਂ ਸਕਦੀ ਐਲੀਨ ਨੂੰ ।
ਗੰਢੇ ਬਰੀਕ ਕਟਣ ਨਾਲ surface area ਬਹੁਤ ਵਧ ਜਾਂਦਾ ਹੈ ਤੇ ਦੋਵੇਂ ਪਦਾਰਥ ਮਿਲ ਜਾਂਦੇ ਹਨ ਤੇ ਆਕਸੀਜਨ ਵੀ ਪੂਰਾ ਕੰਮ ਕਰਦੀ ਹੈ ਤੇ ਐਲੀਸੀਨ ਭਰਪੂਰ ਮਾਤਰਾ ਵਿੱਚ ਬਣਦਾ ਹੈ ।
ਕੂੰਡੇ ਵਿੱਚ ਗੰਢੇ ਭੰਨਣ ਜਾਂ ਰਗੜਨ ਨਾਲ ਸਭ ਤੋ ਵੱਧ ਮੌਕਾ ਮਿਲਦਾ ਹੈ ਐਲੀਸੀਨ ਬਣਨ ਦਾ। ਕਿਉਂਕਿ ਹੌਲੀ ਹੌਲੀ ਗੰਢਾ ਭੰਨਿਆ ਜਾਂਦਾ ਹੈ ਤੇ ਐਲੀਨ, ਐਲੀਨੇਜ, ਆਕਸੀਜਨ ਨੂੰ ਬਹੁਤ ਸੋਹਣੇ ਤਰੀਕੇ ਨਾਲ intermingle ਕੀਤਾ ਜਾ ਸਕਦਾ ਹੈ ।
ਗੋਡੇ ਤੇ ਗੰਢਾ ਭੰਨਣਾ ਵੀ ਕੂੰਡੇ ਵਿੱਚ ਭੰਨਣ ਵਾਂਗ ਮਿਲਦੀ ਜੁਲਦੀ ਕਿਰਿਆ ਹੈ ਪਰ ਥੋੜ੍ਹੀ ਜਿਹੀ ਹਲਕੀ। ਬਹੁਤ ਵਧੀਆ ਐਲੀਸੀਨ ਬਣਾਉਂਦੀ ਹੈ ।
ਜੇਕਰ ਗੰਢਾ ਕਟ ਕੇ ਲਿਜਾਇਆ ਜਾਂਦਾ ਸੀ ਤਾਂ ਉਸ ਨੂੰ ਜਦੋਂ ਪੋਣੇ ਵਿੱਚ ਬੰਨ੍ਹਿਆ ਜਾਂਦਾ ਸੀ ਤਾਂ ਗੰਧਕ ਦੇ ਪਦਾਰਥ ਬਗੈਰ ਹਵਾ ਦੇ ਬਣ ਜਾਂਦੇ ਸਨ ਜੋ ਕਿ ਬੇਸੁਆਦੀ ਸਨ। ਇਸੇ ਕਰਕੇ ਗੰਢਾ ਗੋਡੇ ਤੇ ਰੱਖਕੇ ਭੰਨ ਦੀ ਰਵਾਇਤ ਪਈ ਤੇ ਐਲੀਸੀਨ ਵੀ ਖੂਬ ਬਣਦਾ ਸੀ ।
ਬਿਮਾਰੀਆਂ ਵੀ ਘੱਟ ।
ਨੁਕਸਾਨ ਤਾਂ ਇਕੋ ਹੀ ਹੈ ਕਿ ਗੋਡੇ ਦੀ ਚਪਣੀ ਟੁੱਟਣ ਦਾ ਖਤਰਾ ਹੋ ਸਕਦਾ ਹੈ ਉਹ ਵੀ ਬਹੁਤ ਥੋੜ੍ਹਾ। ਕਿਉਂਕਿ ਉਹਨਾਂ ਦੀਆਂ ਹੱਡੀਆਂ ਬਹੁਤ ਮਜਬੂਤ ਹੁੰਦੀਆਂ ਸਨ ।
Real Estate