ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਗ੍ਰਿਫ਼ਤਾਰ

182

ਚੰਡੀਗੜ੍ਹ, ਜੇਐੱਨਐੱਨ : ਪੱਤਰਕਾਰ, ਪ੍ਰਾਪਰਟੀ ਡੀਲਰ ਤੋਂ ਬਾਅਦ ਹੁਣ ਸ਼ਰਾਬ ਠੇਕੇਦਾਰ ਅਰਵਿੰਦਰ ਸਿੰਗਲਾ ਨੂੰ ਚੰਡੀਗੜ੍ਹ ਪੁਲਿਸ ਨੇ ਬੁੱਧਵਾਰ ਨੂੰ ਜੀਰਕਪੁਰ ਤੋਂ ਗਿ੍ਫ਼ਤਾਰ ਕੀਤਾ ਹੈ। ਸੈਕਟਰ-37 ਕੋਠੀ ਕਬਜਾ ਕਰਕੇ ਫਰਜ਼ੀ ਦਸਤਾਵੇਜ ਬਣਾ ਕੇ ਵੇਚਣੇ, ਮਾਲਿਕ ਨੂੰ ਬੰਧਕ ਬਣਾ ਕੇ ਰਾਜਸਥਾਨ ਦੇ ਭਰਤਪੁਰ ਸਥਿਤ ਇਕ ਆਸ਼ਰਮ ’ਚ ਰੱਖਣ ਦੇ ਮਾਮਲੇ ’ਚ ਪੁਲਿਸ ਨੇ ਦੇਰ ਰਾਤ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ 11 ਜਗ੍ਹਾਂ ’ਤੇ ਰੇਡ ਕੀਤੀ ਸੀ। ਪੁਲਿਸ ਨੇ ਸੈਕਟਰ 37 ਦੇ ਇਕ ਮਕਾਨ ਨੂੰ ਧੋਖਾਧੜੀ ਨਾਲ ਹੜਪਣ ’ਤੇ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਇਕ ਪੱਤਰਕਾਰ ਸੰਜੀਵ ਮਹਾਜਨ ਨੂੰ ਇਕ ਹੋਰ ਵਿਅਕਤੀ ਦੇ ਨਾਲ ਕੱਲ੍ਹ ਗਿ੍ਫਤਾਰ ਕੀਤਾ ਸੀ। ਇਸ ਮਾਮਲੇ ’ਚ ਵੱਡੇ ਲੋਕ ਸ਼ਾਮਲ ਹੈ। ਸਿੰਗਲਾ ਉੱਤਰ ਭਾਰਤ ਦਾ ਵੱਡਾ ਸ਼ਰਾਬ ਦਾ ਠੇਕੇਦਾਰ ਹੈ।
31 ਮਈ ਦੀ ਰਾਤ ਭਾਈ ਦੀ ਕੋਠੀ ’ਤੇ ਫਾਇਰਿੰਗ, ਕਰੀਬ 500 ਠੇਕੇ ਕਰ ਰਿਹਾ ਸੰਚਾਲਿਤ

31 ਮਈ 2020 ਦੀ ਰਾਤ ਕਾਰ ’ਚ ਸਵਾਰ ਹੋ ਕੇ ਆਏ ਚਾਰ ਤੋਂ ਪੰਜ ਬਦਮਾਸ਼ਾਂ ਨੇ ਸ਼ਰਾਬ ਦੇ ਵੱਡੇ ਕਾਰੋਬਾਰੀ ਅਰਵਿੰਦਰ ਸਿੰਗਲਾ ਦੇ ਭਰਾ ਰਾਕੇਸ਼ ਸਿੰਗਲਾ ਦੀ ਕੋਠੀ ਦੇ ਬਾਹਰ ਗੋਲੀਆਂ ਬਰਸੀਆਂ। ਕੋਠੀ ’ਤੇ ਤਾਇਨਾਤ ਸਕਿਓਰਿਟੀ ਗਾਰਡ ਨੇ ਛੁੱਪ ਕੇ ਆਪਣੀ ਜਾਨ ਬਚਾਈ।
Real Estate