ਅੰਬਾਨੀ ਤੇ ਅਡਾਨੀ ਦੋਵਾਂ ਦੀ ਸੰਪਤੀ ਛਾਲਾਂ ਮਾਰ ਕੇ ਵਧੀ

272

ਮੁੰਬਈ, 2 ਮਾਰਚ

ਅੱਜ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਰੋਨਾ ਨਾਲ ਜੂਝ ਰਹੇ ਭਾਰਤ ਵਿੱਚ ਇਸ ਮਹਾਮਾਰੀ ਦੌਰਾਨ 40 ਹੋਰ ਭਾਰਤੀ ਅਰਬਪਤੀ ਬਣ ਗਏ ਹਨ। ਇਸ ਤਰ੍ਹਾਂ ਇਸ ਸੂਚੀ ਵਿੱਚ 177 ਲੋਕ ਸ਼ਾਮਲ ਹੋ ਗਏ ਹਨ। ਹੁਰਨ ਗਲੋਬਲ ਵੱਲੋਂ ਜਾਰੀ ਕੀਤੀ ਰਿਪੋਰਟ ਮੁਤਾਬਕ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ 83 ਅਰਬ ਡਾਲਰ ਦੀ ਸੰਪਤੀ ਨਾਲ ਸਭ ਤੋਂ ਅਮੀਰ ਭਾਰਤੀ ਹਨ। ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਨੇ ਮਹਾਮਾਰੀ ਵਾਲੇ ਸਾਲ 2020 ਦੌਰਾਨ ਆਪਣੀ ਸੰਪਤੀ ਵਿੱਚ 24 ਫੀਸਦ ਦਾ ਵਾਧਾ ਕੀਤਾ। ਕੌਮਾਂਤਰੀ ਪੱਧਰ ’ਤੇ ਅਮੀਰੀ ਵਿੱਚ ਉਨ੍ਹਾਂ ਦਾ ਸਥਾਨ 8ਵਾਂ ਹੈ। ਗੁਜਰਾਤ ਦੇ ਗੌਤਮ ਅਡਾਨੀ ਦੀ ਸੰਪਤੀ ਇਸ ਮਹਾਮਾਰੀ ਦੌਰਾਨ ਲਗਪਗ ਦੁੱਗਣੀ ਹੋ ਗਈ ਤੇ ਇਸ ਵੇਲੇ 32 ਅਰਬ ਡਾਲਰ ਤੱਕ ਪੁੱਜ ਗਈ। ਉਹ 20 ਸਥਾਨਾਂ ਦੀ ਛਾਲ ਮਾਰ ਕੇ ਕੌਮਾਂਤਰੀ ਪੱਧਰ ’ਤੇ 48ਵੇਂ ਸਥਾਨ ’ਤੇ ਪੁੱਜ ਗਏ। ਭਾਰਤ ਵਿੱਚ ਅਮੀਰਾਂ ਦੀ ਸੂਚੀ ਉਹ ਦੂਜੇ ਨੰਬਰ ’ਤੇ ਹਨ। ਉਨ੍ਹਾਂ ਦੇ ਭਰਾ ਵਿਨੋਦ ਦੀ ਦੌਲਤ 128 ਫੀਸਦ ਵਧ ਕੇ 9.8 ਅਰਬ ਡਾਲਰ ਹੋ ਗਈ। ਆਈਟੀ ਕੰਪਨੀ ਐੱਚਸੀਐੱਲ ਦੇ ਸ਼ਿਵ ਨਾਦਰ ਭਾਰਤ ਦੇ ਤੀਜੇ ਸਭ ਤੋਂ ਅਮੀਰ ਹਨ। ਉਨ੍ਹਾਂ ਦੀ ਸੰਪਤੀ 27 ਅਰਬ ਡਾਲਰ ਦੀ ਹੈ।

Real Estate