ਲੂਈਸਿਆਨਾ ਦੇ ਪੁਲਿਸ ਮੁਲਾਜ਼ਮ ਨੂੰ ਮਾਸਕ ਪਹਿਨਣ ਪਿੱਛੇ ਹੋਏ ਵਿਵਾਦ ਦੌਰਾਨ ਮਾਰੀ ਗੋਲੀ

301

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 1 ਮਾਰਚ 2021
ਲੂਈਸਿਆਨਾ ਦੇ ਨਿਊ ਓਰਲੀਨਜ਼ ਵਿਖੇ ਇੱਕ ਹਾਈ ਸਕੂਲ ਵਿੱਚ ਚਿਹਰੇ ਨੂੰ ਮਾਸਕ ਨਾਲ ਢਕਣ ਪਿੱਛੇ ਹੋਏ ਵਿਵਾਦ ਕਾਰਨ ਚੱਲੀ ਗੋਲੀ ਦੌਰਾਨ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਨੂੰ ਇੱਕ 35 ਸਾਲਾ ਵਿਅਕਤੀ ਜੌਹਨ ਸ਼ੈਲਰਹੋਰਨ ਨੇ ਜਾਰਜ ਵਾਸ਼ਿੰਗਟਨ ਕਾਰਵਰ ਹਾਈ ਸਕੂਲ ਵਿੱਚ ਬਿਨਾਂ ਮਾਸਕ ਪਾਏ ਬਾਸਕਟਬਾਲ ਖੇਡ ‘ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸਦਾ ਇੱਕ ਸਟਾਫ ਮੈਂਬਰ ਨਾਲ ਝਗੜਾ ਵੀ ਹੋਇਆ। ਇਸੇ ਦੌਰਾਨ ਮਾਰਟਿਨਸ ਮਿਚਮ, ਜੋ ਤੁਲਾਨਾ ਯੂਨੀਵਰਸਿਟੀ ਦਾ ਪੁਲਿਸ ਅਧਿਕਾਰੀ ਸੀ ਅਤੇ ਖੇਡ ਵਿੱਚ ਸੁਰੱਖਿਆ ਦਾ ਕੰਮ ਕਰ ਰਿਹਾ ਸੀ, ਨੇ ਝਗੜੇ ਵਿੱਚ ਦਖਲ ਦਿੰਦਿਆਂ ਸ਼ੈਲਰਹੋਰਨ ਨੂੰ ਇਮਾਰਤ ਤੋਂ ਬਾਹਰ ਕੱਢਿਆ। ਇਸ ਦੇ ਬਾਅਦ ਸ਼ੈਲਰਹੋਰਨ ਵੱਲੋਂ ਇੱਕ ਬੰਦੂਕ ਨਾਲ ਮਿਚਮ ਉੱਤੇ ਗੋਲੀ ਚਲਾਈ ਗਈ।ਪੁਲਿਸ ਅਨੁਸਾਰ ਮਿਚਮ ਦੀ ਛਾਤੀ ਵਿੱਚ ਗੋਲੀ ਲੱਗੀ ਸੀ, ਜਿਸ ਕਾਰਨ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਇਸ ਗੋਲੀਬਾਰੀ ਦੇ ਸੰਬੰਧ ਵਿੱਚ
ਸ਼ੈਲਰਹੋਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੇ ਇਲਾਵਾ ਇਸ ਵਿਅਕਤੀ ਉੱਪਰ ਉਸੇ ਸ਼ਾਮ ਹਥਿਆਰਬੰਦ ਲੁੱਟ ਕਰਨ ਦਾ ਵੀ ਦੋਸ਼ ਹੈ।

Real Estate