ਕੋਰੋਨਾ ਕਾਰਨ ਪੰਜਾਬ ‘ਚ ਮੁੜ ਸਖ਼ਤੀ, 1 ਮਾਰਚ ਤੋਂ ਲਾਗੂ ਹੋਣਗੇ ਨਵੇਂ ਆਦੇਸ਼

213

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਮੁੜ ਵਧਦੇ ਪ੍ਰਸਾਰ ਨੂੰ ਦੇਖਦੇ ਹੋਏ ਕੈਪਟਨ ਸਰਕਾਰ ਨੇ ਸੂਬੇ ਵਿੱਚ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਪੰਜਾਬ ਵਲੋਂ ਮੰਗਲਵਾਰ ਨੂੰ ਜਾਰੀ ਆਦੇਸ਼ ਮੁਤਾਬਕ ਅੰਦਰੂਨੀ ਇਕੱਠ ਵਿੱਚ 100 ਤੇ ਬਾਹਰੀ ਇਕੱਠ ਵਿੱਚ 200 ਬੰਦਿਆਂ ਤੋਂ ਵੱਧ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 1 ਮਾਰਚ ਤੋਂ ਲਾਗੂ ਹੋਏਗੀ।

ਮੁੱਖ ਮੰਤਰੀ ਨੇ ਕਿਹਾ ਕਿ ਸਿਨੇਮਾ ਹਾਲਾਂ ਵਿੱਚ ਵੀ ਪਾਬੰਦੀਆਂ ਬਾਰੇ ਫੈਸਲਾ 1 ਮਾਰਚ ਤੋਂ ਬਾਅਦ ਲਿਆ ਜਾਵੇਗਾ। ਨਿੱਜੀ ਦਫਤਰਾਂ ਤੇ ਰੈਸਟੋਰੈਂਟਾਂ ਨੂੰ ਸਾਰੇ ਕਰਮਚਾਰੀਆਂ ਦੇ ਟੈਸਟ ਕਰਵਾਉਣ ਲਾਜ਼ਮੀ ਹਨ ਤੇ ਪਿਛਲੇ ਟੈਸਟ ਦੀ ਰਿਪੋਰਟ ਨੂੰ ਡਿਸਪੇਅ ਵੀ ਕਰਨਾ ਪਾਏਗਾ।

Real Estate