ਨਵੀਂ ਦਿੱਲੀ,: ਇਕ ਵਾਰ ਫਿਰ ਤੋਂ ਟਿਕ ਟਾਕ ਸਟਾਰ ਨੇ ਖ਼ੁਦਕੁਸ਼ੀ ਕਰ ਲਈ ਹੈ। ਇਹ ਮਾਮਲੇ ਪੁਣੇ ਦੇ ਵਾਘੋਲੀ ਕੰਪਲੈਕਸ ਦਾ ਹੈ। ਇੱਥੇ 22 ਸਾਲ ਦੇ ਮਸ਼ਹੂਰ ਟਿਕ ਟਾਕ ਸਟਾਰ ਸਮੀਰ ਗਾਇਕਵਾੜ ਨੇ ਖ਼ੁਦਕੁਸ਼ੀ ਕਰ ਲਈ ਹੈ। ਇਹ ਘਟਨਾ ਐਤਵਾਰ ਸ਼ਾਮ 5 ਵਜੇ ਦੀ ਹੈ। ਸਮੀਰ ਗਾਇਕਵਾੜ ਦੀ ਲਾਸ਼ ਵਾਘੋਲੀ ਸਥਿਤ ਘਰ ‘ਚ ਪੱਖੇ ਨਾਲ ਲਟਕਿਆ ਮਿਲਿਆ ਹੈ।
ਅੰਗਰੇਜ਼ੀ ਵੈੱਬਸਾਈਟ ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਫਿਲਹਾਲ ਪੁਲਿਸ ਨੇ ਖ਼ੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਸਮੀਰ ਗਾਇਕਵਾੜ ਨੇ ਖ਼ੁਦਕੁਸ਼ੀ ਕਿਉਂ ਕੀਤੀ ਹੁਣ ਤਕ ਪੁਲਿਸ ਨੂੰ ਇਸ ਦੇ ਪਿੱਛੇ ਦਾ ਕਾਰਨ ਹਾਲੇ ਪਤਾ ਨਹੀਂ ਚੱਲਿਆ ਹੈ ਪਰ ਸਮੀਰ ਦੇ ਕਜਿਨ ਪ੍ਰਫੁਲ ਗਾਇਕਵਾੜ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ। ਉਨ੍ਹਾਂ ਦੇ ਪ੍ਰੇਮ ਸਬੰਧ ਚੰਗੇ ਨਹੀਂ ਚੱਲ ਰਹੇ ਸੀ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਨੂੰ ਸਮੀਰ ਗਾਇਕਵਾੜ ਨੇ ਖ਼ੁਦ ਨੂੰ ਖ਼ਤਮ ਕਰ ਲਿਆ। ਇਸ ਤੋਂ ਬਾਅਦ ਇਕ ਸਾੜੀ ਨਾਲ ਫਾਹ ਲਾ ਲਿਆ। ਘਟਨਾ ਵਾਲੀ ਥਾਂ ‘ਤੇ ਸਭ ਤੋਂ ਪਹਿਲਾਂ ਪ੍ਰਫੁਲ ਪਹੁੰਚਿਆ ਸੀ। ਇਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਸਮੀਰ ਗਾਇਕਵਾੜ ਨੂੰ ਤੁਰੰਤ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ।
Real Estate