ਸੰਸਦ ਮੈਂਬਰ ਮੋਹਨ ਡੇਲਕਰ ਦੀ ਹੋਟਲ ਵਿੱਚੋਂ ਲਾਸ਼ ਮਿਲੀ

310

ਮੁੰਬਈ, 22 ਫਰਵਰੀ

ਦਾਦਰ ਅਤੇ ਨਗਰ ਹਵੇਲੀ ਤੋਂ ਲੋਕ ਸਭਾ ਮੈਂਬਰ ਮੋਹਨ ਡੇਲਕਰ ਦੀ ਮੁੰਬਈ ਦੇ ਇੱਕ ਹੋਟਲ ਵਿੱਚ ਅੱਜ ਲਾਸ਼ ਮਿਲੀ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਜ਼ਾਦ ਸੰਸਦ ਮੈਂਬਰ 58 ਸਾਲਾ ਡੇਲਕਰ ਦੀ ਦੱਖਣੀ ਮੁੰਬਈ ਦੇ ਮਰੀਨ ਡਰਾਈਵ ਇਲਾਕੇ ਵਿੱਚ ਇੱਕ ਹੋਟਲ ਵਿੱਚੋਂ ਲਾਸ਼ ਮਿਲੀ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਲਾਸ਼ ਕੋਲੋਂ ਗੁਜਰਾਤੀ ਭਾਸ਼ਾ ਵਿੱਚ ਲਿਖਿਆ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਪੋਸਟਮਾਰਟਮ ਰਿਪੋਰਟ ਮਗਰੋਂ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੇ ਆਧਾਰ ’ਤੇ ਅਚਾਨਕ ਮੌਤ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਉਹ ਮਈ 2019 ਵਿੱਚ ਸੱਤਵੀਂ ਵਾਰ ਲੋਕ ਸਭਾ ਮੈਂਬਰ ਚੁਣੇ ਗੲੇ ਸਨ। ਡੇਲਕਰ ਪਰਸੋਨਲ, ਲੋਕ ਸ਼ਿਕਾਇਤ, ਕਾਨੂੰਨ ਅਤੇ ਨਿਆਂ ਦੀ ਸਥਾਈ ਕਮੇਟੀ ਮੈਂਬਰ ਦੇ ਨਾਲ ਹੀ ਗ੍ਰਹਿ ਮੰਤਰਾਲੇ ਸਬੰਧੀ ਹੇਠਲੇ ਸਦਨ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਸਨ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਧੀ ਨੂੰ ਛੱਡ ਗਏ ਹਨ।

Real Estate