23 ਫਰਵਰੀ ਨੂੰ ਬਠਿੰਡਾ ਵਿੱਚ ਨੌਜਵਾਨਾਂ ਦਾ ਵੱਡਾ ਇਕੱਠ ਕਰਾਂਗਾ-ਲੱਖਾ ਸਿਧਾਣਾ ਦੀ ਪੁਲੀਸ ਨੂੰ ਚੁਣੌਤੀ

364

ਚੰਡੀਗੜ੍ਹ, 20 ਫਰਵਰੀ

ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ’ਤੇ ਹਿੰਸਾ ਦੇ ਮਾਮਲੇ ਵਿੱਚ ਇਕ ਲੱਖ ਰੁਪਏ ਦੇ ਇਨਾਮੀ ਮੁਲਜ਼ਮ ਲੱਖਾ ਸਿਧਾਣਾ ਨੇ ਪੁਲੀਸ ਨੂੰ ਖੁੱਲ੍ਹਾ ਚੁਣੌਤੀ ਦਿੰਦਿਆਂ 23 ਫਰਵਰੀ ਨੂੰ ਬਠਿੰਡਾ ਦੇ ਪਿੰਡ ਮਹਿਰਾਜ ਵਿੱਚ ਨੌਜਵਾਨਾਂ ਦਾ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਹੈ। ਲੱਖਾ ਸਿਧਾਣਾ ਨੇ ਲੰਘੀ ਰਾਤ ਫੇਸਬੁੱਕ ‘ਤੇ ਵੀਡੀਓ ਅੱਪਲੋਡ ਕਰਕੇ ਕੀਤਾ ਹੈ। ਇਹ ਵੀਡੀਓ ਕਿਸੇ ਟੈਂਟ ਵਿੱਚ ਸ਼ੂਟ ਕੀਤਾ ਗਿਆ ਹੈ। ਉਸ ਨੇ ਖੇਤੀ ਕਾਨੂੰਨ ਖਿਲਾਫ਼ ਚੱਲ ਰਹੇ ਅੰਦੋਲਨ ਨੂੰ ਇਕਮੁੱਠ ਹੋ ਕੇ ਲੜਨ ਦਾ ਸੱਦਾ ਦਿੱਤਾ।

Real Estate